ਡਾ.ਔਲਖ ਨੇ ਡਾਇਰੈਕਟਰ ਬਾਗਬਾਨੀ ਦਾ ਅਹੁਦਾ ਸੰਭਾਲਿਆ

aolkhਚੰਡੀਗੜ੍ਹ, 21 ਅਪ੍ਰੈਲ (ਪੋਸਟ ਬਿਊਰੋ): ਅੱਜ ਇਥੇ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਬਤੌਰ ਡਾਇਰੈਕਟਰ ਬਾਗਬਾਨੀ ਅਹੁਦਾ ਸੰਭਾਲਿਆ। ਡਾ. ਔਲਖ ਦਾ ਬਾਗਬਾਨੀ ਖੋਜ ਅਤੇ ਪ੍ਰਸਾਰ ਵਿੱਚ ਇਕ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਵੱਲੋ ਪੰਜਾਬ ਖੇਤੀਬਾੜੀ ਯੁਨਿਵਰਸਿਟੀ ਦੇ ਵਿੱਚ ਕਈ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਵੀ ਨਿਭਾਈ ਗਈ।ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਬਾਗਬਾਨੀ, ਪੰਜਾਬ ਦੇ ਅਹੁਦੇ `ਤੇ ਤਾਇਨਾਤ ਹੋਣ ਤੋ ਪਹਿਲਾਂ ਡਾ. ਔਲਖ ਬਤੌਰ ਐਡੀਸ਼ਨਲ ਡਾਇਰੈਕਟਰ ਪ੍ਰਸਾਰ ਪੰਜਾਬ ਖੇਤੀਬਾੜੀ ਯੂਨਿਵਰਸਿਟੀ, ਲੁਧਿਆਣਾ ਵਿਖੇ ਸੇਵਾ ਨਿਭਾ ਰਹੇ ਸਨ।