ਟ੍ਰੋਲਿੰਗ ਦਾ ਸ਼ਿਕਾਰ ਹੋਈ ਅਮੀਸ਼ਾ


ਅਭਿਨੇਤਰੀ ਅਮੀਸ਼ਾ ਪਟੇਲ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸ਼ਿਕਾਰ ਹੋ ਗਈ। ‘ਕਹੋ ਨਾ ਪਿਆਰ ਹੈ’ ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਅਮੀਸ਼ਾ ਪਟੇਲ ਨੇ ਆਪਣੀ ਸ਼ੂਟਿੰਗ ਦੌਰਾਨ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸ਼ੋਅਰ ਕੀਤੀ ਸੀ, ਪਰ ਉਹ ਉਸ ਦੇ ਲਈ ਇਹ ਫੋਟੋ ਮੁਸੀਬਤ ਬਣ ਗਈ। ਇਹ ਪਹਿਲੀ ਵਾਰ ਨਹੀਂ ਹੈ, ਜਦ ਕਿਸੇ ਸੈਲੇਬ੍ਰਿਟੀ ਨੂੰ ਆਨਲਾਈਨ ਫੋਟੋ ਸ਼ੇਅਰ ਕਰਨ ਉੱਤੇ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਹੈ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਅਮੀਸ਼ਾ ਦੀ ਇਸ ਫੋਟੋ ‘ਤੇ ਕਾਫੀ ਅਸ਼ਲੀਲ ਕੁਮੈਂਟ ਆਏ ਸਨ।
ਕੁਝ ਲੋਕ ਅਜਿਹੇ ਵੀ ਸਨ, ਜੋ ਅਮੀਸ਼ਾ ਤੋਂ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੇ ਬਾਰੇ ਜਾਣਕਾਰੀ ਚਾਹੁੰਦੇ ਸਨ, ਪਰ ਜ਼ਿਆਦਾਤਰ ਲੋਕਾਂ ਨੇ ਇਸ ਫੋਟੋ ‘ਤੇ ਅਜਿਹੇ ਕੁਮੈਂਟ ਕੀਤੇ, ਜੋ ਇਤਰਾਜ਼ ਯੋਗ ਕਹੇ ਜਾ ਸਕਦੇ ਹਨ। ਕੁਝ ਕੁਮੈਂਟਸ ਵਿੱਚ ਅਮੀਸ਼ਾ ਨੂੰ ਇਹ ਸਲਾਹ ਮਿਲੀ ਕਿ ਉਹ ਅਜਿਹੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਨਾ ਕਰੇ, ਕਿਉਂਕਿ ਉਹ ਉਨ੍ਹਾਂ ਦੀ ਪ੍ਰਸਨੈਲਿਟੀ ਦੇ ਅਨੁਕੂਲ ਨਹੀਂ। ਇੱਕ ਕੁਮੈਂਟ ਵਿੱਚ ਯੂਜਰ ਨੇ ਤਾਂ ਅਮੀਸ਼ਾ ਪਟੇਲ ਨੂੰ ਜਲਦ ਵਿਆਹ ਕਰਨ ਦੀ ਸਲਾਹ ਤੱਕ ਦੇ ਦਿੱਤੀ। ਗੌਰਤਲਬ ਹੈ ਕਿ ਅਮੀਸ਼ਾ ਕਦੇ ਆਪਣੀ ਬੋਲਡ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਤੋਂ ਨਹੀਂ ਸ਼ਰਮਾਉਂਦੀ ਹੈ। ਅਮੀਸ਼ਾ ਨੇ ਪਿਛਲੇ ਕਾਫੀ ਸਮੇਂ ਤੋਂ ਬਾਲੀਵੁੱਡ ਫਿਲਮਾਂ ਤੋਂ ਦੂਰੀ ਬਣਾਈ ਹੋਈ ਹੈ ਅਤੇ ਜੇ ਕਦੇ ਕਦਾਈਂ ਨਜ਼ਰ ਆ ਵੀ ਆਈ ਤਾਂ ਉਸ ਦਾ ਕਿਰਦਾਰ ਜਾਂ ਤਾਂ ਬੇਹੱਦ ਛੋਟਾ ਹੁੰਦਾ ਜਾਂ ਬਤੌਰ ਸੈਕਿੰਡ ਲੀਡ ਹੁੰਦਾ ਹੈ।