ਟ੍ਰੀਲਾਈਨ ਲੇਡੀਜ਼ ਗਰੁਪ ਨੇ ਤੀਆਂ ਲਗਾਈਆਂ

tg(ਬਰੈਂਪਟਨ/ਬਾਸੀ ਹਰਚੰਦ) ਪੰਜਾਬੀ ਔਰਤਾਂ ਦਾ ਮਨ ਭਾਉਂਦਾ ਤਿਉਹਾਰ ਤੀਆਂ ਜੋ ਸਾਉਣ ਮਹੀਨੇ ਔਰਤਾਂ ਇਕੱਠੀਆਂ ਹੋ ਕੇ ਖੂਬ ਉਤਸ਼ਾਹ ਨਾਲ ਬੋਲੀਆਂ ਅਤੇ ਗਿੱਧਾ ਪਾ ਕੇ ਨੱਚਦੀਆਂ ਹਨ। ਪਿਛਲੇ ਦਿਨੀਂ ਟ੍ਰੀਲਾਈਨ ਪਾਰਕ ਵਿੱਚ ਇਕੱਤਰ ਹੋ ਕੇ 12-00 ਵਜੇ ਤੋਂ 5-00 ਵਜੇ ਤੱਕ ਔਰਤਾਂ ਨੇ ਤੀਆਂ ਦਾ ਖੂਬ ਰੰਗ ਬੰਨਿਆ।ਇੱਕ ਵਾਰ ਪੰਜਾਬ ਦਾ ਸਾਉਣ ਮਹੀਨਾ ਯਾਦ ਕਰਾ ਦਿੱਤਾ। ਇੱਕ ਤੋਂ ਇੱਕ ਚੜ੍ਹਦੀਆਂ ਬੋਲੀਆਂ ਪਾਈਆਂ ਤੇ ਘੁੰਮਰਾਂ ਪਾ ਕੇ ਨੱਚੀਆਂ। ਰਾਣੀ ਮਾਣੂ ਕੇ ਮਹਿੰਦਰ ਕੌਰ, ਤ੍ਰਿਪਤਾ ਨੇ ਬਹੁਤ ਬੋਲੀਆਂ ਪਾਈਆਂ ਅਤੇ ਨੱਚਦੀਆਂ ਨਾ ਥੱਕੀਆਂ। ਸਵਰਨਜੀਤ ਕੌਰ ਅਤੇ ਸੁਖਜਿੰਦਰ ਕੌਰ, ਨਰੇਸ਼ ਸੈਣੀ, ਬਲਜੀਤ ਕੌਰ, ਰਣਜੀਤ ਕੌਰ, ਚਰਨਜੀਤ ਕੌਰ, ਗੁਰਮੀਤ ਕੌਰ, ਵਿਦਿਆ ਕੁਮਾਰੀ, ਸੱਤਪਾਲ ਕੌਰ ,ਗੁਰਮੇਲ ਕੌਰ, ਜਗਦੀਪ ਕੌਰ ਆਦਿ ਨੇ ਤੀਆਂ ਦੇ ਪ੍ਰੋਗਰਾਮ ਵਿੱਚ ਵਿਸੇ਼ਸ਼ ਹਿਸਾ ਪਾਇਆ ਅਤੇ ਪੰਜਾਬ ਦੀਆਂ ਤੀਆਂ ਯਾਦ ਕਰਾ ਦਿਤੀਆਂ। ਹਮਦਰਦ ਟੀ ਵੀ ਵਾਲਿਆਂ ਤੀਆਂ ਦੇ ਤਿਉਹਾਰ ਦੀ ਕਵਰੇਜ ਕੀਤੀ। ਬਲਬੀਰ ਸੈਣੀ, ਨਰੇਸ਼ ਸੈਣੀ ਅਤੇ ਪ੍ਰੀਵਾਰ ਨੇ ਖੁਸ਼ੀ ਖੂਸ਼ੀ ਸਵੈ ਇੱਛਾ ਨਾਲ ਚਾਹ ਦੀ ਸੇਵਾ ਕੀਤੀ। ਬਾਕੀ ਖਾਣ ਪੀਣ ਦਾ ਖੁੱਲਾ ਡੁੱਲਾ ਪ੍ਰਬੰਧ ਬੀਬੀਆਂ ਵੱਲੋਂ ਕੀਤਾ ਗਿਆ। ਇਹ ਤੀਆਂ ਦੇ ਤਿਉਹਾਰ ਨੇ ਆਲੇ ਦੁਆਲੇ ਦੀਆਂ ਔਰਤਾਂ, ਮੁਟਿਆਰਾਂ ਵਿੱਚ ਆਪਣੇ ਸੱਭਿਆਚਾਰ ਨੂੰ ਬਰਕਰਾਰ ਰੱਖਣ ਵਿੱਚ ਡਾਢਾ ਯੋਗਦਾਨ ਪਾਇਆ। ਇਸ ਤਿਉਹਾਰ ਦੇ ਪ੍ਰਬੰਧ ਲਈ ਤਾਰਾ ਸਿੰਘ ਗਰਚਾ, ਗੁਰਦੇਵ ਸਿੰਘ ਸਿੱਧੂ, ਪੁਸ਼ਪ ਕੁਮਾਰ ਜੈਨ,ਗੁਰਦੇਵ ਸਿੰਘ ਭੱਠਲ,ਮੋਹਨ ਸਿੰਘ, ਜਸਵੰਤ ਸਿੰਘ ਸੇਠੀ ਆਦਿ ਨੇ ਸਹਿਯੋਗ ਦਿਤਾ।