ਟ੍ਰੀਲਾਈਨ ਦੇ ਮੈਂਬਰਾਂ ਨੇ ਗਿਨਾਨਾ ਕਿਊ ਥਾਊਜ਼ੈਂਡ ਇਸਲੈਂਡ ਦਾ ਟੂਰ ਲਾਇਆ

IMG-20170731-WA0003 (1)(ਬਰੈਂਪਟਨ/ ਬਾਸੀ ਹਰਚੰਦ) ਟ੍ਰੀਲਾਈਨ ਪਾਰਕ ਦੇ ਆਲੇ ਦੁਆਲੇ ਦੇ ਏਰੀਏ ਦੇ ਬਹੁ ਗਿਣਤੀ ਮੈਂਬਰਾਂ ਆਪਣੀ ਸ਼ਾਨਦਾਰ ਰਵਾਇਤ ਨੂੰ ਜਾਰੀ ਰੱਖਦਿਆਂ ਹੋਇਆਂ ਇਸ ਸਮਰ ਰੁੱਤ ਵਿੱਚ ਆਪਣੇ ਮੈਂਬਰਾਂ ਨੂੰ ਤੀਸਰਾ ਟੂਰ ਗਿਨਾਨਾ ਕਿਊ ਥਾਊਜੈਂਡ ਇਸਲੈਡ ਦਾ ਟੂਰ ਲਵਾਇਆ। ਇਹ ਟੂਰ ਭਾਵੇਂ ਕੁੱਝ ਮਹਿੰਗਾ ਸੀ ਪਰ ਮੈਂਬਰਾਂ ਵਿੱਚ ਟੂਰ ਪ੍ਰਤੀ ਅਥਾਹ ਉਤਸ਼ਾਹ ਸੀ। ਉਸ ਜਗਾਹ ਤੇ ਟੂਰਿਸਟਾਂ ਦੀ ਵੱਡੀ ਗਿਣਤੀ ਪਹੁੰਚੀ ਹੋਈ ਸੀ। ਸਿ਼ਪ ਦੀ ਟਿਕਟ ਸੀਨੀਅਰ ਡਿਸਕਾਊਂਟ ਤੇ 29 ਡਾਲਰ ਸੀ। ਢਾਈ ਘੰਟੇ ਲੇਕ ਵਿੱਚ ਦੂਰ ਤੱਕ ਸਫਰ ਕਰਕੇ ਅਨੰਦ ਮਾਣਦੇ ਰਹੇ। ਮੈਂਬਰ ਘਰਾਂ ਤੋਂ ਆਪਣਾ ਭੋਜਨ ਲੈ ਕੇ ਗਏ ਸਨ। ਸਾਰਿਆਂ ਟੋਲੀਆਂ ਬਣਾ ਕੇ ਆਪਸ ਵਿੱਚ ਭੋਜਨ ਸਾਂਝਾ ਕਰਕੇ ਖਾਧਾ। ਇਸ ਟੂਰ ਦਾ ਪ੍ਰਬੰਧ ਤਾਰਾ ਸਿੰਘ ਗਰਚਾ ਨੇ ਮੋਹਨ ਸਿੰਘ ਹੇਅਰ, ਗੁਰਦੇਵ ਸਿੰਘ ਸਿੱਧੂ, ਬਲਬੀਰ ਸਿਘ ਸੈਣੀ, ਜਸਵੰਤ ਸਿੰਘ ਸੇਠੀ ਆਦਿ ਦੇ ਸਹਿਯੋਗ ਨਾਲ ਕੀਤਾ। ਸੱਭ ਮੈਂਬਰਾਂ ਤਾਰਾ ਸਿੰਘ ਗਰਚਾ ਦੀ ਸੱਚੀ ਰਹਿਨੁਮਾਈ ਦੀ ਪ੍ਰਸੰਸਾ ਕੀਤੀ। ਅਗੇ ਤੋਂ ਵੀ ਸਾਰੇ ਮੈਂਬਰਾਂ ਇਕ ਮੁੱਠ ਹੋ ਕੇ ਚੱਲਣ ਦਾ ਭਰੋਸਾ ਪ੍ਰਗਟ ਕੀਤਾ। ਸ਼ਾਮ ਨੂੰ ਪੰਜ ਵਜੇ ਘਰਾਂ ਵੱਲ ਚਾਲੇ ਪਾ ਦਿਤੇ ਰਸਤੇ ਵਿੱਚ ਕੌਫੀ ਅਤੇ ਸਨੈਕਸ ਦਿੱਤੇ ਗਏ। ਟਰੈਫਿਕ ਜਿਆਦਾ ਹੋਣ ਕਰਕੇ ਸਾਡੇ ਦਸ ਵਜੇ ਘਰ ਪਹੁੰਚੇ ਅਤੇ ਅਗਲੇ ਟੂਰ ਤੇ ਜਾਣ ਲਈ ਮੈਂਬਰ ਪੁੱਛਣ ਲੱਗੇ।