ਟ੍ਰਿਪਲ ਕਰਾਊਨ ਸੀਨੀਅਰਜ ਕਲੱਬ ਨੇ ਵਿਸਾਖੀ ਦਾ ਦਿਹਾੜਾ ਮਨਾਇਆ

ਟ੍ਰਿਪਲ ਕਰਾਊਨ ਸੀਨੀਅਰਜ ਕਲੱਬ ਵਲੋਂ 29 ਅਪ੍ਰੈਨ ਦਿਨ ਐਤਵਾਰ ਨੂੰ ਬੋਟਮ-ਬੁੱਡ ਪਾਰਕ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਪ੍ਰਧਾਨ ਬਚਿੱਤਰ ਸਿੰਘ ਬੁੱਟਰ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆ ਕਿਹਾ ਤੇ ਸਭ ਨੂੰ ਇਸ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਸਟੇਜ ਸਕੱਤਰ ਇੰਜਨੀਅਰ ਸਾਤਿਆਨੰਦ ਸ਼ਰਮਾ ਨੇ ਸਟੇਜ ਸੰਭਾਲੀ ਤੇ ਇਸ ਦਿਨ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ ਦਿਤੀਆਂ ਤੇ ਖਾਲਸਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਡਾਕਟਰ ਕਮਲਜੀਤ ਵੱਧਣ ਨੇ ਧਾਰਮਿਕ ਸ਼ਬਦ ਗਾਇਆ ਜਿਸ ਨੂੰ ਸੁਣ ਕੇ ਸਭ ਨੇ ਭਰਪੂਰ ਆਨੰਦ ਮਾਣਿਆ ਅਤੇ ਇਕ ਕਵਿਤਾ ਗਾਕੇ ਵੀ ਸਭ ਨੂੰ ਨਿਹਾਲ ਕੀਤਾ। ਇਸ ਮਗਰੋਂ ਸੁਖਦੇਵ ਸਿੰਘ ਬੇਦੀ ਨੇ ਸਿੱਖ ਧਰਮ ਦੇ ਇਤਿਹਾਸ, ਪ੍ਰਾਪਤੀਆਂ ਤੇ ਵਿਸਾਖੀ ਦੇ ਤਿਉਹਾਰ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ ਤੇ ਇਕ ਕਵਿਤਾ ਦੁਆਰਾ ਵੀ ਸਭ ਨੂੰ ਬਹੁਤ ਖੁਸ਼ ਕੀਤਾ। ਅਜਮੇਰ ਸਿੰਘ ਪ੍ਰਦੇਸੀ ਨੇ ਧਾਰਮਿਕ ਸ਼ਬਦ, ਗੀਤ ਅਤੇ ਕਵਿਤਾਵਾਂ ਦੁਆਰਾ ਸਭ ਦਾ ਮਨੋਰੰਜਨ ਕੀਤਾ। ਪ੍ਰਿਂਸੀਪਲ ਕੁਲਦੀਪ ਸਿੰਘ ਨੇ ਸਿੱਖ ਧਰਮ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਸੱਕਤਰ ਸ਼ਰਮਾ ਜੀ ਨੇ ਸੰਗਤ ਨੂੰ ਦੱਸਿਆ ਕਿ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਜੀ ਦੇ ਘਰ ਵਾਹਿਗੁਰੂ ਜੀ ਨੇ ਇਕ ਨੰਨੀ ਤੇ ਬਹੁਤ ਹੀ ਪਿਆਰੀ ਪੋਤਰੀ ਦੀ ਬਖਸਿ਼ਸ ਕੀਤੀ ਹੈ ਤੇ ਇਨਾਂ ਵਲੋਂ ਆਪਣੀ ਪੋਤਰੀ ਦੀ ਖੁਸ਼ੀ ਵਿਚ ਮਿਠਾਈ ਤੇ ਚਾਹ ਪਾਣੀ ਦੀ ਸੇਵਾ ਕੀਤੀ ਗਈ ਹੈ। ਸਭ ਨੇ ਬੇਟੀ ਦੀ ਲੰਬੀ ਉਮਰ, ਪਰਿਵਾਰ ਵਿਚ ਖੁਸ਼ੀਆਂ ਬਖਸ਼ਣ ਤੇ ਸਪਰੀਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ।
ਨਰਿੰਦਰ ਸਿੰਘ ਚੈਹਲ ਮੁਖਤਿਆਰ ਸਿੰਘ ਸੰਧਾ, ਦਿਲਬਾਗ ਸਿੰਘ, ਮਨਜੀਤ ਸਿੰਘ, ਨਰੰਜਣ ਸਿੰਘ ਹੋਰਾਂ ਨੇ ਇਸ ਸਮਾਗਮ ਨੂੰ ਸਫ਼ਲ ਬਨਾਉਣ ਲਈ ਅਹਿਮ ਯੋਗਦਾਨ ਪਾਇਆ। ਸਟੇਜ ਦੀ ਜਿੰਮੇਵਾਰੀ ਸ਼ਰਮਾ ਨੇ ਬਾਖੂਬੀ ਨਿਭਾਈ ਤੇ ਪ੍ਰਧਾਨ ਬਚਿੱਤਰ ਸਿੰਘ ਬੱੁਟਰਨੇ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਭ ਨੂੰ ਚਾਹ ਪਾਣੀ ਪੀ ਕੇ ਜਾਣ ਲਈ ਬੇਨਤੀ ਕੀਤੀ।