ਟੈਬੂ ਵਿਸ਼ੇ ਬਾਰੇ ਫਿਲਮ ਲਿਆ ਰਿਹਾ ਹਾਂ : ਅਕਸ਼ੈ ਕੁਮਾਰ

akshay kumar
ਅਕਸ਼ੈ ਕਹਿੰਦੇ ਹਨ, ”ਇਹ ਅਸਲ ਜ਼ਿੰਦਗੀ ਦੀ ਕਹਾਣੀ ਹੈ। ਅੰਕੜਿਆਂ ‘ਤੇ ਜਾਈਏ ਤਾਂ 54 ਫੀਸਦੀ ਦੇਸ਼ ਵਿੱਚ ਟਾਇਲੈਟ ਹੈ ਨਹੀਂ। ਸਰਕਾਰ ਜਿੱਥੇ ਬਣਾ ਕੇ ਦੇ ਰਹੀ ਹੈ, ਉਥੇ ਲੋਕ ਦੁਕਾਨ ਖੋਲ੍ਹ ਰਹੇ ਹਨ। ਖੇਤਾਂ ਤੇ ਨਾਲਿਆਂ ਵਿੱਚ ਜਾਂਦੇ ਹਨ ਲੋਕ। ਰੋਜ਼ ਇੱਕ ਹਜ਼ਾਰ ਬੱਚੇ ਡਾਇਰੀਆ ਨਾਲ ਮਰਦੇ ਹਨ। ਇਹ ਵਿਸ਼ਾ ਹੀ ਟੈਬੂ ਹੈ। ਕਈ ਲੋਕਾਂ ਨੇ ਕਿਹਾ; ਟਾਇਲੈਟ ਨਾਂਅ ਕਿਉਂ ਰੱਖਿਆ ਹੈ। ਕੁਝ ਹੋਰ ਨਹੀਂ ਤੇਰੇ ਕੋਲ। ਮੈਂ ਫਿਲਮ ਦੇ ਮੈਸੇਜ ਨੂੰ ਕਮਰਸ਼ੀਅਲ ਐਂਗਲ ਵਿੱਚ ਕਾਮੇਡੀ, ਗੀਤਾਂ ਨਾਲ ਲਿਆਵਾਂਗਾ। ਸ਼ਾਇਦ ਲੋਕਾਂ ਨੂੰ ਗੱਲ ਸਮਝ ਆ ਜਾਏ। ਫਿਲਮ ਦੋ ਜੂਨ ਰਿਲੀਜ਼ ਹੋਵੇਗੀ।
ਅਕਸ਼ੈ ਨਿਰਮਾਤਾ ਦੇ ਤੌਰ ਉੱਤੇ ਇਸ ਸਾਲ ‘ਨਾਮ ਸ਼ਬਾਨਾ’ ਅਤੇ ‘ਟਾਇਲੈਟ ਏਕ ਪ੍ਰੇਮਕਥਾ’ ਲਿਆ ਰਹੇ ਹਨ, ਪ੍ਰੰਤੂ ਉਹ ਨਿਰਦੇਸ਼ਕ ਕਿਸੇ ਸੂਰਤ ਵਿੱਚ ਨਹੀਂ ਬਣਨਾ ਚਾਹੁੰਦੇ। ਅਕਸੈ ਕਹਿੰਦੇ ਹਨ, ”ਕਈ ਡਾਇਰੈਕਟਰਾਂ ਦਾ ਬੁਰਾ ਹਾਲ ਦੇਖਿਆ ਹੈ ਮੈਂ, ਮੈਂ ਖੁਸ਼ ਰਹਿਣਾ ਚਾਹੰਦਾ ਹਾਂ। ਮੈਨੂੰ ਨਿਰਦੇਸ਼ਕ ਬਣਨ ਦਾ ਕੋਈ ਸ਼ੌਕ ਨਹੀਂ। ਨਿਰਮਾਤਾ ਦੇ ਤੌਰ ‘ਤੇ ਚੰਗੀਆਂ ਫਿਲਮਾਂ ਬਣਾ ਰਿਹਾ ਹਾਂ। ਲੋਕ ਦਰਸ਼ਕਾਂ ਦੀ ਨਬਜ਼ ਫੜਨ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਨਬਜ਼ ਕੋਈ ਨਹੀਂ ਫੜ ਸਕਦਾ। ਇਹ ਤਾਂ ਵਕਤ ਚੱਲਦਾ ਹੈ ਐਕਟਰ ਦਾ ਤਾਂ ਉਸ ਦੀਆਂ ਫਿਲਮਾਂ ਹਿੱਟ ਹੁੰਦੀਆਂ ਹਨ। ਮੈਂ ਇਸ ਇੰਡਸਟਰੀ ਵਿੱਚ 25 ਸਾਲ ਤੋਂ ਹਾਂ, ਮਿਹਨਤ ਕਰਦਾ ਹਾਂ। ਕਈ ਲੋਕ ਚੰਗੀਆਂ ਫਿਲਮਾਂ ਬਣਾਉਂਦੇ ਹਨ, ਪਰੰਤੂ ਉਨ੍ਹਾਂ ਦੀਆਂ ਫਿਲਮਾਂ ਚੱਲਦੀਆਂ ਨਹੀਂ। ਇਸ ਦਾ ਮਤਲਬ ਇਹ ਨਹੀਂ ਕਿ ਫਿਲਮ ਖਰਾਬ ਹੈ। ਸਿੱਧੀ ਜਿਹੀ ਗੱਲ ਕਿ ਵਕਤ ਚੱਲ ਰਿਹਾ ਹੁੰਦਾ ਹੈ। ਮੇਰੇ ਲਈ ਹੁਣ ਪਿਆਰ ਕਮਾਉਣਾ ਖਾਸ ਮਾਇਨੇ ਰੱਖਦਾ ਹੈ। ਪੈਸੇ ਤਾਂ ਬਹੁਤ ਕਮਾ ਲਏ ਹਨ। ਚੰਗੀਆਂ ਕਹਾਣੀਆਂ, ਨਿਰਦੇਸ਼ਕ ਅਤੇ ਟੀਮ ਮਿਲਦੀ ਹੈ ਤਾਂ ਉਨ੍ਹਾਂ ਦੇ ਨਾਲ ਕੰਮ ਕਰਦਾ ਹਾਂ।