‘ਟੈਂਪਰ’ ਦੇ ਰੀਮੇਕ ਵਿੱਚ ਰਣਵੀਰ ਸਿੰਘ ਬਣਨਗੇ ਪੁਲਸ ਅਫਸਰ

ranvir singh
‘ਗੋਲਮਾਲ 4’ ਦੇ ਬਾਅਦ ਰੋਹਿਤ ਸ਼ੈਟੀ ਰਣਵੀਰ ਸਿੰਘ ਦੇ ਨਾਲ ਇੱਕ ਫਿਲਮ ਬਣਾਉਣ ਵਾਲੇ ਹਨ। ਇਹ ਫਿਲਮ 2015 ਵਿੱਚ ਆਈ ਤੇਲਗੂ ਫਿਲਮ ‘ਟੈਂਪਰ’ ਦਾ ਰੀਮੇਕ ਹੈ ਜਿਸ ਵਿੱਚ ਰਣਵੀਰ ਇੱਕ ਭਿ੍ਰਸ਼ਟ ਪੁਲਸ ਅਫਸਰ ਦਾ ਕਿਰਦਾਰ ਨਿਭਾਉਣਗੇ। ਤਮਿਲ ‘ਟੈਂਪਰ’ ਵਿੱਚ ਇਹ ਕਿਰਦਾਰ ਜੂਨੀਅਰ ਐੱਨ ਟੀ ਆਰ ਨੇ ਨਿਭਾਇਆ ਸੀ ਅਤੇ ਉਨ੍ਹਾਂ ਦੇ ਆਪੋਜ਼ਿਟ ਕਾਜਲ ਅਗਰਵਾਲ ਨਜ਼ਰ ਆਈ ਸੀ। ਫਿਲਮ ਦੀ ਕਹਾਣੀ ਭਿ੍ਰਸ਼ਟ ਪੁਲਸ ਅਫਸਰ ਦੇ ਦੁਆਲੇ ਘੁੰਮਦੀ ਹੈ।
ਰਣਵੀਰ ਸਿੰਘ ਇਨ੍ਹੀਂ ਦਿਨੀਂ ‘ਪਦਮਾਵਤੀ’ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਇਸ ਦੇ ਪਿੱਛੋਂ ਉਹ ਜੋਇਆ ਅਖਤਰ ਦੀ ਫਿਲਮ ‘ਗਲੀ ਬੁਆਏਜ਼’ ਕਰਨਗੇ ਜਿਸ ਵਿੱਚ ਉਨ੍ਹਾਂ ਦੇ ਆਪੋਜ਼ਿਟ ਆਲੀਆ ਭੱਟ ਨਜ਼ਰ ਆਉਣ ਵਾਲੀ ਹੈ। ਇਸ ਦੇ ਬਾਅਦ ਉਹ ਰੋਹਿਤ ਸ਼ੈਟੀ ਦੀ ਫਿਲਮ ‘ਤੇ ਕੰਮ ਸ਼ੁਰੂ ਕਰ ਦੇਣਗੇ। ਦੱਸਣਾ ਬਣਦਾ ਹੈ ਕਿ ਰਣਵੀਰ ਸਿੰਘ ਨਵੀਂ ਜੈਨਰੇਸ਼ਨ ਵਿੱਚ ਇੱਕੋ ਅਜਿਹੇ ਐਕਟਰ ਹਨ, ਜੋ ਪੁਲਸ ਅਫਸਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਰਣਵੀਰ ਕਪੂਰ, ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਅਰਜੁਨ ਕਪੂਰ ਨੇ ਅਜੇ ਤੱਕ ਕਿਸੇ ਵੀ ਫਿਲਮ ਵਿੱਚ ਪੁਲਸ ਅਫਸਰ ਦਾ ਕਿਰਦਾਰ ਨਹੀਂ ਨਿਭਾਇਆ ਹੈ।