ਟੀਚਰ, ‘‘ਤੇਰਾ ਨਾਂਅ ਕੀ ਹੈ?”

ਵਿਦਿਆਰਥੀ, ‘‘ਮੇਰਾ ਨਾਂਅ ਹੈ: ਬਿਊਟੀਫੁੱਲ ਰੈਡ ਅੰਡਰਵੀਅਰ।”
ਟੀਚਰ, ‘‘ਓ ਮਜ਼ਾਕ ਨਾ ਕਰ। ਮੈਨੂੰ ਆਪਣਾ ਸਹੀ ਨਾਂਅ ਦੱਸ।”
ਵਿਦਿਆਰਥੀ, ‘‘ਮੇਰਾ ਨਾਂਅ ਹੈ ਸੁੰਦਰ ਲਾਲ ਚੱਢਾ।”
********
ਪਤਨੀ, ‘‘ਤੁਸੀਂ ਮੇਰਾ ਜਨਮ ਦਿਨ ਕਿਵੇਂ ਭੁੱਲ ਗਏ?”
ਪਤੀ, ‘‘ਭਲਾ ਤੇਰਾ ਜਨਮ ਦਿਨ ਕੋਈ ਕਿਵੇਂ ਯਾਦ ਰੱਖੇ। ਤੈਨੂੰ ਦੇਖ ਕੇ ਜ਼ਰਾ ਵੀ ਨਹੀਂ ਲੱਗਦਾ ਕਿ ਤੇਰੀ ਉਮਰ ਵਧ ਰਹੀ ਹੈ।”
ਪਤਨੀ (ਹੰਝੂ ਪੂੰਝਦੇ ਹੋਏ), ‘‘ਸੱਚੀਂ, ਤੁਹਾਡੇ ਲਈ ਖੀਰ ਲੈ ਕੇ ਆਉਂਦੀ ਹਾਂ।”
********
ਇੱਕ ਵਾਰ ਗੁੱਲੀ ਨੇ ਸਕੂਲ ਵਿੱਚ ਸਾਇੰਸ ਦੀ ਕਲਾਸ ਵਿੱਚ ਇੰਨੀ ਜ਼ਬਰਦਸਤ ਥਿਊਰੀ ਪੇਸ਼ ਕੀਤੀ, ਜਿਸ ਦੀ ਵਜ੍ਹਾ ਨਾਲ ਅੱਧਾ ਸਕੂਲ ਪਾਗਲ ਹੁੰਦੇ-ਹੁੰਦੇ ਬਚਿਆ।
ਗੁੱਲੂ, ‘‘ਚੰਦਰਮਾ ਦਾ ਮਹੱਤਵ ਸੂਰਜ ਤੋਂ ਕਿਤੇ ਜ਼ਿਆਦਾ ਹੈ। ਕਿਉਂਕਿ ਚੰਦਰਮਾ ਰਾਤ ਦੇ ਸਮੇਂ ਰੋਸ਼ਨੀ ਦਿੰਦਾ ਹੈ, ਜਦੋਂ ਰੋਸ਼ਨੀ ਦੀ ਲੋੜ ਹੁੰਦੀ ਹੈ। ਸੂਰਜ ਦਿਨ ‘ਚ ਰੋਸ਼ਨੀ ਦਿੰਦਾ ਹੈ, ਜਦ ਰੋਸ਼ਨੀ ਦੀ ਲੋੜ ਹੀ ਨਹੀਂ ਹੁੰਦੀ।”