‘ਟਾਇਲਟ ਏਕ ਪ੍ਰੇਮ ਕਥਾ’ ਬਣਾਉਣ ਵਿੱਚ ਰੁੱਝੇ ਅਕਸ਼ੈ ਕੁਮਾਰ

akshay kumar 2
ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਟਾਇਲਟ ਏਕ ਪ੍ਰੇਮ ਕਥਾ’ ਦੀ ਸ਼ੂਟਿੰਗ ਦੇ ਪ੍ਰਮੋਸ਼ਨ ਵਿੱਚ ਰੁੱਝਿਆ ਹੋਇਆ ਹੈ। ਇਸ ਸਭ ਦੇ ਬਾਵਜੂਦ ਉਸ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਮਾਜ ਸੇਵਾ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਿਆ। ਤੁਹਾਨੂੰ ਯਕੀਨ ਹੋਵੇ ਜਾਂ ਨਾ, ਪਰ ਇਹ ਸੱਚ ਹੈ ਕਿ ਅਕਸ਼ੈ ਖੁਦ ਟਾਇਲਟ ਬਣਾਉਣ ਲਈ ਖੁਦਾਈ ਕਰ ਰਹੇ ਹਨ।
ਅਕਸ਼ੈ ਨੇ ਸੋਸ਼ਲ ਮੀਡੀਆ ‘ਤੇ ਫੋਟੋ ਵਾਇਰਲ ਕਰਦੇ ਹੋਏ ਲਿਖਿਆ ਕਿ ਮੱਧ ਪ੍ਰਦੇਸ਼ ਦੇ ਖਰਗੌਨ ਜ਼ਿਲ੍ਹੇ ਵਿੱਚ ਉਹ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮਿਲ ਕੇ ਪਹਿਲੀ ਵਾਰ ਟਾਇਲਟ ਦੇ ਨਿਰਮਾਣ ਲਈ ਖੁਦਾਈ ਕਰ ਰਹੇ ਹਨ, ਪਰ ਇਹ ਪਹਿਲੀ ਵਾਰ ਨਹੀਂ ਜਦੋਂ ਉਸ ਨੇ ਦੇਸ਼ ਨੂੰ ਸਵੱਛ ਬਣਾਉਣ ਤੇ ਸਵੱਛਤਾ ਮੁਹਿੰਮ ਲਈ ਆਪਣਾ ਸਹਿਯੋਗ ਦਿੱਤਾ ਹੈ।