ਟਰੰਪ ਪ੍ਰਸ਼ਾਸਨ ਦੇ ਹਮਲਿਆਂ ਖਿਲਾਫ ਕੈਨੇਡਾ ਭਰ ਦੇ ਸਿਆਸਤਦਾਨ ਟਰੂਡੋ ਦੇ ਸਮਰਥਨ ਵਿੱਚ ਨਿੱਤਰੇ

ਓਟਵਾ, 10 ਜੂਨ (ਪੋਸਟ ਬਿਊਰੋ): ਕੈਨੇਡਾ ਭਰ ਦੇ ਸਿਆਸਤ ਹੱਕ ਵਿੱਚ ਤੇ ਅਮਰੀਕਾ ਵੱਲੋਂ ਲਾਏ ਗਏ ਸਟੀਲ ਤੇ ਐਲੂਮੀਨੀਅਮ ਟੈਰਿਫ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ। ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਵੀ ਕੀਤੀ ਗਈ। 
ਇਹ ਆਵਾਜ਼ ਉਠਾਉਣ ਵਾਲਿਆਂ ਵਿੱਚ ਟਰੂਡੋ ਦੇ ਕੁੱਝ ਕੱਟੜਵਿਰੋਧੀ, ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੇ ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਵੀ ਸ਼ਾਮਲ ਹਨ। ਇਨ੍ਹਾਂ ਦੋਵਾਂ ਆਗੂਆਂ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਟਰੇਡ ਜੰਗ ਦਾ ਹੱਲ ਕੱਢਣ ਲਈ ਉਹ ਸਰਕਾਰ ਦੇ ਨਾਲ ਖੜ੍ਹੇ ਰਹਿਣਗੇ। ਇਸ ਦੌਰਾਨ ਅਮਰੀਕੀ ਟੀਵੀ ਪ੍ਰੋਗਰਾਮ ਵਿੱਚ ਸਿ਼ਰਕਤ ਸਮੇਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸਵਾਲ ਕੀਤਾ ਕਿ ਕੈਨੇਡਾ ਨਾਲ ਟਰੇਡ ਸਬੰਧਾਂ ਬਾਰੇ ਟਰੰਪ ਨੂੰ ਇਹ ਕਿਹੋ ਜਿਹਾ ਜਨੂੰਨ ਹੈ। 
ਟਰੰਪ ਦੀ ਇਹ ਨੁਕਤਾਚੀਨੀ ਉਸ ਸਮੇਂ ਸ਼ੁਰੂ ਹੋਈ ਜਦੋਂ ਸ਼ਨਿੱਚਰਵਾਰ ਨੂੰ ਜੀ 7 ਵਾਰਤਾ ਤੋਂ ਬਾਅਦ ਟਰੰਪ ਨੇ ਟਵਿੱਟਰ ਉੱਤੇ ਟਰੂਡੋ ਨੂੰ ਬੇਈਮਾਨ ਤੇ ਕਮਜੋ਼ਰ ਦੱਸਿਆ। ਇਸ ਤੋਂ ਇਲਾਵਾ ਟਰੰਪ ਨੇ ਸਟੀਲ ਤੇ ਐਲੂਮੀਨੀਅਮ ਦੀ ਤਰਜ਼ ਉੱਤੇ ਹੀ ਕੈਨੇਡਾ ਦੀ ਆਟੋ ਸਨਅਤ, ਜੋ ਕਿ ਓਨਟਾਰੀਓ ਦੇ ਅਰਥਚਾਰੇ ਲਈ ਰੀੜ੍ਹ ਦੀ ਹੱਢੀ ਹੈ, ਉੱਤੇ ਵੀ ਸਿ਼ਕੰਜਾ ਕੱਸਣ ਦੀ ਧਮਕੀ ਦਿੱਤੀ। ਟਰੰਪ ਦੀ ਆਲੋਚਨਾ ਦਾ ਸਿਲਸਿਲਾ ਉਦੋਂ ਹੋਰ ਵੱਧ ਗਿਆ ਜਦੋਂ ਰਾਸ਼ਟਰਪਤੀ ਦੇ ਦੋ ਨੇੜਲੇ ਸਲਾਹਕਾਰਾਂ ਨੇ ਇਹ ਆਖਿਆ ਕਿ ਐਤਵਾਰ ਨੂੰ ਕਿਊਬਿਕ ਵਿੱਚ ਸ਼ਾਰਲਵੌਇਕਸ ਵਿੱਚ ਹੋਈ ਜੀ 7 ਸਿਖਰ ਵਾਰਤਾ ਦੇ ਅੰਤ ਵਿੱਚ ਟਰੂਡੋ ਨੇ ਆਪਣੀਆਂ ਟਿੱਪਣੀਆਂ ਵਿੱਚ ਟਰੰਪ ਨੂੰ ਧੋਖਾ ਦਿੱਤਾ। 
ਟਰੰਪ ਦੇ ਉੱਘੇ ਆਰਥਿਕ ਸਲਾਹਕਾਰ ਲੈਰੀ ਕੁਡਲੋਅ ਨੇ ਆਖਿਆ ਕਿ ਉੱਤਰੀ ਕੋਰੀਆ ਵਾਰਤਾ ਤੋਂ ਪਹਿਲਾਂ ਟਰੂਡੋ ਨੇ ਟਰੰਪ ਨੂੰ ਕਮਜੋ਼ਰ ਵਿਖਾਉਣ ਦੀ ਕੋਸਿ਼ਸ਼ ਕੀਤੀ ਜਦਕਿ ਟਰੇਡ ਸਲਾਹਕਾਰ ਪੀਟਰ ਨੇਵਾਰੋ ਨੇ ਆਖਿਆ ਕਿ ਟਰੂਡੋ ਲਈ ਨਰਕ ਵਿੱਚ ਖਾਸ ਥਾਂ ਹੈ। ਐਤਵਾਰ ਨੂੰ ਓਟਵਾ ਗੈਸ ਸਟੇਸ਼ਨ ਉੱਤੇ ਇੱਕ ਈਵੈਂਟ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੀਅਰ ਨੇ ਆਖਿਆ ਕਿ ਜਦੋਂ ਅਸੀਂ ਦੋ ਸਰਕਾਰਾਂ ਨਾਲ ਗੱਲਬਾਤ ਕਰ ਰਹੇ ਹੋਈਏ ਤਾਂ ਇਸ ਤਰ੍ਹਾਂ ਦੀ ਭਾਸ਼ਾ ਮਦਦਗਾਰ ਨਹੀਂ ਹੁੰਦੀ। ਉਹ ਵੀ ਉਸ ਸਮੇਂ ਜਦੋਂ ਦੋਵਾਂ ਦੇਸ਼ਾਂ ਦਾ ਆਪਸੀ ਸਹਿਯੋਗ ਤੇ ਸਮਰਥਨ ਦਾ ਲੰਮਾਂ ਇਤਿਹਾਸ ਰਿਹਾ ਹੋਵੇ। 
ਇਸੇ ਦੌਰਾਨ ਫੋਰਡ, ਜੋ ਕਿ ਅਤੀਤ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਤਾਰੀਫ ਵੀ ਕਰ ਚੁੱਕੇ ਹਨ, ਨੇ ਐਤਵਾਰ ਨੂੰ ਆਖਿਆ ਕਿ ਉਹ ਲਿਬਰਲ ਪ੍ਰਧਾਨ ਮੰਤਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਕਿਉਂਕਿ ਉਨ੍ਹਾਂ ਦੀ ਪ੍ਰੋਵਿੰਸ ਵਿੱਚ ਵੀ ਰੋਜ਼ਗਾਰ ਦਾਅ ਉੱਤੇ ਲੱਗਿਆ ਹੈ। ਸਿਰਫ ਕੰਜ਼ਰਵੇਟਿਵ ਆਗੂਆਂ ਨੇ ਹੀ ਨਹੀਂ ਸਗੋਂ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ, ਐਨਡੀਪੀ ਐਮਪੀ ਚਾਰਲੀ ਐਂਗਸ ਨੇ ਵੀ ਟਰੰਪ ਖਿਲਾਫ ਟਰੂਡੋ ਲਈ ਇੱਕਜੁੱਟਤਾ ਦਾ ਇਜ਼ਹਾਰ ਕੀਤਾ।

ਦਾਨਾਂ ਵੱਲੋਂ ਮੁਕਤ ਵਪਾਰ ਦੇ