ਟਰੰਪ ਨੇ ਆਪਣੇ ਜਵਾਈ ਪਿੱਛੋਂ ਧੀ ਵੀ ਸਲਾਹਕਾਰ ਬਣਾ ਲਈ

ivanka trump
ਵਾਸ਼ਿੰਗਟਨ, 31 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਜਵਾਈ ਜੇਰੇਡ ਕੁਸ਼ਨਰ ਨੂੰ ਆਪਣਾ ਸੀਨੀਅਰ ਸਲਾਹਕਾਰ ਬਣਾਉਣ ਤੋਂ ਬਾਅਦ ਹੁਣ ਆਪਣੀ ਧੀ ਇਵਾਂਕਾ ਟਰੰਪ ਨੂੰ ਵੀ ਨਵੀਂ ਜ਼ਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ। ਉਹ ਆਪਣੇ ਪਿਤਾ ਦੀ ਸਲਾਹਕਾਰ ਬਣੇਗੀ। ਉਨ੍ਹਾਂ ਦੀ ਭੂਮਿਕਾ ਸਹਾਇਕ ਸਲਾਹਕਾਰ ਦੀ ਹੋਵੇਗੀ। ਉਹ ਇਸ ਲਈ ਫੈਡਰਲ ਕਰਮਚਾਰੀ ਦੇ ਤੌਰ ‘ਤੇ ਤਨਖਾਹ ਨਹੀਂ ਲਵੇਗੀ। ਕੁਸ਼ਨਰ ਨੂੰ ਹਾਲੀਆ ਵ੍ਹਾਈਟ ਹਾਊਸ ਦੇ ਨਵਗਠਿਤ ਇਨੋਵੇਸ਼ਨ ਦਫਤਰ (ਓ ਏ ਆਈ) ਦਾ ਮੁਖੀ ਬਣਾਇਆ ਗਿਆ ਹੈ। ਇਸ ਦਾ ਕੰਮ ਸਰਕਾਰ ਦਾ ਕਾਇਆਪਲਟ ਕਰਨ ਦਾ ਹੈ।
ਟਰੰਪ ਦੇ 36 ਸਾਲਾ ਜਵਾਈ ਕੁਸ਼ਨਰ ਵੀ ਆਪਣੀ ਸੇਵਾ ਲਈ ਤਨਖਾਹ ਨਹੀਂ ਲੈਂਦੇ। ਵ੍ਹਾਈਟ ਹਾਊਸ ਦੇ ਬਿਆਨ ਮੁਤਾਬਕ, ‘ਅਸੀਂ ਬਹੁਤ ਖੁਸ਼ ਹਾਂ ਕਿ ਇਵਾਂਕਾ ਨੇ ਰਾਸ਼ਟਰਪਤੀ ਦੀ ਹਮਾਇਤ ਵਿੱਚ ਆਪਣੀ ਸ਼ਾਨਦਾਰ ਭੂਮਿਕਾਵਾਂ ਲਈ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਇਵਾਂਕਾ ਦੀ ਸੇਵਾ ਮੁਫਤ ਹੋਵੇਗੀ ਜੋ ਨੈਤਿਕਤਾ, ਪਾਰਦਰਸ਼ਤਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਮਜਬੂਤ ਕਰਦੀ ਹੈ।’ ਇਸ ਸਾਲ ਜਨਵਰੀ ‘ਚ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤੋਂ 35 ਸਾਲਾ ਇਵਾਂਕਾ ਲਗਾਤਾਰ ਵ੍ਹਾਈਟ ਹਾਊਸ ‘ਚ ਮੌਜੂਦ ਹੈ। ਦੂਜ ਪਾਸੇ ਇਵਾਂਕਾ ਕਹਿੰਦੀ ਹੈ ਕਿ ਇਹ ਸਭ ਬੇਬੁਨਿਆਦ ਹਨ।