ਟਰੰਪ ਨੂੰ ਇਤਰਾਜ਼: ‘ਫਰਜ਼ੀ ਮੀਡੀਆ’ ਮੇਲਾਨੀਆ ਟਰੰਪ ਬਾਰੇ ਗਲਤ ਰਿਪੋਰਟਾਂ ਪੇਸ਼ ਕਰੀ ਜਾਂਦੈ


ਵਾਸ਼ਿੰਗਟਨ, 6 ਜੂਨ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ‘ਫਰਜ਼ੀ ਮੀਡੀਆ’ ਇਸ ਦੇਸ਼ ਦੀ ਫਸਟ ਲੇਡੀ ਮੇਲਾਨੀਆ ਟਰੰਪ ਦੀ ਸਿਹਤ ਬਾਰੇ ਬੇਈਮਾਨ ਅਤੇ ਗਲਤ ਰਿਪੋਰਟਿੰਗ ਕਰੀ ਜਾ ਰਿਹਾ ਹੈ। ਹਾਲ ਹੀ ਵਿੱਚ ਛੋਟੇ ਜਿਹੇ ਸਰਜਰੀ ਦੇ ਅਪਰੇਸ਼ਨ ਤੋਂ ਵਾਪਸ ਆਈ ਮੇਲਾਨੀਆ ਦੀ ਸਿਹਤ ਬਾਰੇ ਟਰੰਪ ਨੇ ਮੀਡੀਆ ਉੱਤੇ ਗਲਤ ਰਿਪੋਰਟਿੰਗ ਕਰਨ ਦਾ ਦੋਸ਼ ਲਾਇਆ ਹੈ।
ਡੋਨਾਲਡ ਟਰੰਪ ਨੇ ਟਵੀਟ ਕਰ ਕੇ ਕਿਹਾ, ‘ਫਰਜ਼ੀ ਨਿਊਜ਼ ਮੀਡੀਆ ਮੇਰੀ ਪਤਨੀ ਤੇ ਫਸਟ ਲੇਡੀ ਮੇਲਾਨੀਆ ਦੇ ਪ੍ਰਤੀ ਬੇਹੱਦ ਬੇਈਮਾਨ ਤੇ ਗਲਤ ਹੋ ਰਿਹਾ ਹੈ। ਸਰਜਰੀ ਤੋਂ ਬਾਅਦ ਉਨ੍ਹਾਂ ਦੀ ਸਿਹਤ ਬਾਰੇ ਮੀਡੀਆ ਨੇ ਜਿਸ ਤਰ੍ਹਾਂ ਦੀ ਰਿਪੋਰਟਿੰਗ ਕੀਤੀ, ਉਹ ਸਾਰੀ ਫੇਕ ਹੈ, ਭਾਂਵੇਂ ਉਨ੍ਹਾਂ ਦਾ ਮੌਤ ਦੇ ਮੂੰਹ ਵਿੱਚੋਂ ਬਾਹਰ ਨਿਕਲਣਾ ਹੋਵੇ, ਵ੍ਹਾਈਟ ਹਾਊਸ ਜਾਂ ਮੈਨੂੰ ਛੱਡ ਕੇ ਨਿਊਯਾਰਕ ਅਤੇ ਵਰਜੀਨੀਆ ਜਾਣਾ ਹੋਵੇ, ਹਰ ਰਿਪੋਰਟਿੰਗ ਮੀਡੀਆ ਨੇ ਉਨ੍ਹਾਂ ਨੇ ਮੇਲਾਨੀਆ ਦੇ ਖਿਲਾਫ ਕੀਤੀ। ਟਰੰਪ ਨੇ ਕਿਹਾ ਕਿ ਫਸਟ ਲੇਡੀ ਜੋ ਵੀ ਕਰਦੀ ਹੈ, ਸਭ ਕੁਝ ਚੰਗਾ ਕਰ ਰਹੀ ਹੈ ਅਤੇ ਮੀਡੀਆ ਦੀਆਂ ਰਿਪੋਰਟਾਂ ਸਭ ਫਰਜ਼ੀ ਹਨ, ਪਰ ਮੈਨੂੰ ਪਤਾ ਹੈ ਕਿ ਉਹ ਚੰਗਾ ਕੰਮ ਕਰ ਰਹੀ ਹੈ।