ਟਰੰਪ ਕਹਿੰਦਾ: ਬਾਸਕਟਬਾਲ ਖਿਡਾਰੀਆਂ ਨੂੰ ਚੀਨੀ ਜੇਲ੍ਹਾਂ ਵਿੱਚ ਛੱਡਣਾ ਚਾਹੀਦਾ ਸੀ


ਵਾਸ਼ਿੰਗਟਨ, 21 ਨਵੰਬਰ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੋਰੀ ਦੇ ਦੋਸ਼ਾਂ ਵਿੱਚ ਫੜੇ ਗਏ ਤਿੰਨ ਅਮਰੀਕੀ ਬਾਸਕਟਬਾਲ ਖਿਡਾਰੀਆਂ ਨੂੰ ਚੀਨ ਦੀਆਂ ਜੇਲ੍ਹਾਂ ਵਿੱਚ ਛੱਡ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਅਜਿਹਾ ਇੱਕ ਖਿਡਾਰੀ ਦੇ ਪਿਤਾ ਵੱਲੋਂ ਸ਼ੁਕਰ ਗੁਜ਼ਾਰ ਹੋਣ ਕਾਰਨ ਕਿਹਾ।
ਖਿਡਾਰੀਆਂ ਦੇ ਫੜੇ ਜਾਣ ਸਮੇਂ ਟਰੰਪ ਏਸ਼ੀਆ ਦੇ ਦੌਰੇ ‘ਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਖੁਦ ਇਸ ਕੇਸ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ ਕਿਹਾ ਸੀ। ਟਰੰਪ ਨੇ ਕੱਲ੍ਹ ਟਵਿੱਟਰ ਉਤੇ ਕਿਹਾ, ਹੁਣ ਤਿੰਨੋਂ ਬਾਸਕਟਬਾਲ ਖਿਡਾਰੀ ਚੀਨ ਤੋਂ ਬਾਹਰ ਹਨ ਤੇ ਜੇਲ੍ਹ ਤੋਂ ਬਚ ਗਏ ਹਨ।
ਲੀ ਏਂਜੇਲੋ ਦੇ ਪਿਤਾ ਲਾਵਾਰ ਬਾਲ ਇਸ ਗੱਲ ਨੂੰ ਮੰਨ ਨਹੀਂ ਰਹੇ ਕਿ ਉਨ੍ਹਾਂ ਦੇ ਬੇਟੇ ਲਈ ਕੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰੀ ਕੋਈ ਵੱਡੀ ਗੱਲ ਨਹੀਂ ਹੈ। ਇਸ ‘ਤੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਛੱਡ ਦੇਣਾ ਚਾਹੀਦਾ ਸੀ। ਉਨ੍ਹਾਂ ਲਿਖਿਆ, ਚੀਨ ਵਿੱਚ ਚੋਰੀ ਬਹੁਤ ਵੱਡਾ ਅਪਰਾਧ ਹੈ ਤੇ ਇਸ ਦੀ 5-10 ਸਾਲ ਦੀ ਜੇਲ੍ਹ ਹੁੰਦੀ ਹੈ। ਲਾਵਾਰ ਨੂੰ ਅਜਿਹਾ ਨਹੀਂ ਲੱਗਾ। ਮੈਨੂੰ ਚੀਨ ਦੇ ਅਗਲੇ ਦੌਰੇ ‘ਤੇ ਹੀ ਉਨ੍ਹਾਂ ਦੇ ਬੇਟੇ ਨੂੰ ਛੁਡਾਉਣਾ ਚਾਹੀਦਾ ਸੀ। ਅਹਿਸਾਨ-ਫਰਾਮੋਸ਼।