ਟਰਿੱਪਲ ਕਰਾਊਨ ਕਲੱਬ ਕੈਨੇਡਾ ਡੇਅ ਅਤੇ ਭਾਰਤੀ ਮਲਟੀਕਲਚਰ ਪੋ੍ਰਗਰਾਮ ਮਨਾਇਆ

20170730_152149ਟਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ 30 ਜੁਲਾਈ ਦਿਨ ਐਤਵਾਰ ਨੂੰ ਕੈਨੇਡਾ ਦੇ 150ਵੇਂ ਜਨਮ ਦਿਵਸ ਅਤੇ ਇੰਡੋ ਕੈਨੇਡੀਅਨ ਸਭਿਆਚਾਰਕ ਸਮਾਗਮ ਬੜੇ ਧੂਮ ਧਾਮ ਨਾਲ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਬਚਿੱਤਰ ਸਿੰਘ ਬੁੱਟਰ ਤੇ ਸਕੱਤਰ ਇੰਜਨੀਅਰ ਸਤਿਆਨੰਦ ਸ਼ਰਮਾ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਆਏ ਮਹਿਮਾਨਾਂ ਨੇ ਬੱਚਿਆਂ ਨੇ ਖੜੇ ਹੋ ਕੇ ਰਾਸ਼ਟਰੀ ਝੰਡਿਆਂ ਨੂੰ ਸਲਾਮੀ ਦਿੰਦਿਆਂ “ਓ ਕੈਨੇਡਾ” ਅਤੇ ਭਾਰਤੀ ਰਾਸ਼ਟਰੀ ਗੀਤ ਦਾ ਗਾਇਨ ਕੀਤਾ।
ਪ੍ਰਗਰਾਮ ਦੀ ਸੁ਼ਰੂਆਤ ਵਿੱਚ ਡਾ.ਕਮਲਜੀਤ ਵੱਧਣ ਨੇ ਵਾਹਿਗੁਰੂ ਜੀ ਦੀ ਯਾਦ ਵਿੱਚ ਇੱਕ ਸ਼ਬਦ ਦਾ ਗਾਇਨ ਕੀਤਾ ਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ। ਸਕੱਤਰ ਸਤਿਆਨੰਦ ਸ਼ਰਮਾ ਨੇ ਦੱਸਿਆ ਕਿ ਕਲਚਰ ਇੱਕ ਮਨੁਖੀ ਜੀਵਨ ਜੀਉਣ ਦਾ ਢੰਗ ਹੈ ਜਿਸਨੂੰ ਇੰਗਲਿਸ਼ ਵਿੱਚ “ਲਿਵਿੰਗ ਸੋਸ਼ਲ ਸਾਇੰਸ” ਕਹਿੰਦੇ ਹਨ ਤੇ ਡਾ. ਕਮਲਜੀਤ ਵੱਧਣ ਨੇ ਕੈਨੇਡਾ ਤੇ ਭਾਰਤ ਦੇ ਸਭਿਆਚਾਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।
ਪਰਮਜੀਤ ਸਿੰਘ ਬੜਿੰਗ ਪ੍ਰਧਾਨ ਐਸੋਸ਼ੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਨੇ ਦੱਸਿਆ ਕਿ ਮਨੀਸਟਰ ਆਫ ਸੀਨੀਅਰਜ਼ ਅਫੇਅਰਜ਼ ਦੀਪਿਕਾ ਡੁਮਰੇਲਾ ਨੇ ਜਾਣਕਾਰੀ ਦਿੱਤੀ ਹੈ ਕਿ ਸਸਤੀਆਂ ਅਸਥੀਆਂ ਤਾਰਨ ਵਾਲੀ ਥਾਂ ਤੇ ਐਸੋਸ਼ੀਏਸ਼ਨ ਦੀ ਸ਼ੈਡ, ਪੌੜੀਆਂ ਅਤੇ ਪਾਰਕਿੰਗ ਬਨਾਉਣ ਦੀ ਮੰਗ ਤੇ ਉਨ੍ਹਾਂ ਦੇ ਦਫਤਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜੰਗੀਰ ਸਿੰਘ ਸੈਂਭੀ ਪ੍ਰਧਾਨ ਪੈਨਾ ਹਿੱਲ ਸੀਨੀਅਰ ਕਲੱਬ ਅਤੇ ਬਲਵਿੰਦਰ ਸਿੰਘ ਬਰਾੜ ਨੇ ਸਸਤੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ। ਅਜਮੇਰ ਸਿੰਘ ਪ੍ਰਦੇਸੀ, ਹਰਜੀਤ ਸਿੰਘ ਬੇਦੀ, ਗੁਰਦੇਵ ਸਿੰਘ ਰੱਖੜਾ ਤੇ ਹਰਚੰਦ ਸਿੰਘ ਬਾਸੀ ਨੇ ਕੌਮੀ ਗੀਤ ਤੇ ਕਵਿਤਾਵਾਂ ਦੁਆਰਾ ਸਭ ਨੂੰ ਨਿਹਾਲ ਕੀਤਾ।
ਪ੍ਰਿੰਸੀਪਲ ਕੁਲਦੀਪ ਸਿੰਘ, ਸੁਰਿੰਦਰ ਪਾਲ ਸਿੰਘ, ਨਿਰਮਲ ਸਿੰਘ ਸੰਧੂ ਤੇ ਕਸ਼ਮੀਰਾ ਸਿੰਘ ਨੇ ਇੰਡੋ ਕੈਨੇਡੀਅਨ ਸਭਿਆਚਾਰ ਤੇ ਆਪਣੀ ਆਪਣੀ ਸੋਚ ਅਨੁਸਾਰ ਵਿਸਥਾਰ ਪੂਰਵਕ ਚਾਨਣਾ ਪਾਇਆ, ਪੌ੍ਰ. ਨਿਰਮਲ ਸਿੰਘ ਨੇ ਕੈਨੇਡਾ ਤੇ ਭਾਰਤ ਦੇ ਸੱਭਿਆਚਾਰਾਂ ਬਾਰੇ ਬਹੁਤ ਸਾਰਥਕ ਤੇ ਅਰਥ ਭਰਪੂਰ ਭਾਸ਼ਤ ਦਿੱਤਾ।
ਸਤਿਕਾਰ ਯੋਗ ਹਰਿੰਦਰ ਮੱਲੀ ਐਮ.ਪੀ.ਪੀ, ਸਤਿਕਾਰਯੋਗ ਰਾਜ ਗਰੇਵਾਲ ਐਮ.ਪੀ ਨੇ ਸਭ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ ਤੇ ਜੋ ਕੁਝ ਉਹ ਸੀਨੀਅਰਜ਼ ਦੀ ਭਲਾਈ ਵਾਸਤੇ ਸੇਵਾ ਕਰ ਰਹੇ ਹਨ, ਬਾਰੇ ਵਿਸਥਾਰ ਪੂਰਵਕ ਦੱਿਸਆ। ਸਾਬਕਾ ਐਮ.ਪੀ ਗੁਰਬਖਸ਼ ਸਿੰਘ ਮੱਲੀ ਨੇ ਆਪਣੇ ਜੀਵਨ ਕੈਨੇਡਾ ਵਿੱਚ ਉਤਾਰ-ਚੜਾਵ ਬਾਰੇ ਸਭ ਨਾਲ ਦਿਲ ਖੋਲ ਕੇ ਗੱਲਾਂ ਕੀਤੀਆਂ। ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦੇੇ ਸਤਿਕਾਰਯੋਗ ਪਿਤਾ ਜੀ ਨੇ ਸਭ ਕਲੱਬ ਵਾਲਿਆਂ ਨੂੰ ਆਪਣੇ ਪੁੱਤਰ ਵਲੋਂ ਇਸ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ।
ਨਰਿੰਦਰ ਸਿੰਘ ਰੈਹਲ ਮੀਤ ਪ੍ਰਧਾਨ, ਨਰੰਜਣ ਸਿੰਘ ਤੇ ਦਿਲਬਾਗ ਰਾਮ ਨੇ ਆਏ ਸਭ ਸਜਣਾ ਦੀ ਪਕੌੜੇ, ਮਿਠਾਈ, ਸਾਫਟ ਡਰਿੰਕ ਤੇ ਚਾਹ ਪਾਣੀ ਦੀ ਤਹਿ ਦਿਲੋਂ ਸੇਵਾ ਕੀਤੀ। ਸਟੇਜ ਸੰਚਾਲਨ ਬਖੂਬੀ ਨਿਭਾਈ। ਆਖਰ ਵਿੱਚ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਨੇ ਸਾਰੇ ਹਾਜਰੀਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ