ਝੂਠਾ

-ਰਘਬੀਰ ਸਿੰਘ ਮਹਿਮੀ
‘ਚਾਚਾ! ਤੂੰ ਤਾਂ ਬੜਾ ਝੂਠ ਬੋਲਦਾ ਹੈਂ। ਤੂੰ ਕਹਿੰਦਾ ਸੀ ਕਿ ਤੇਰੇ ਦੋਵੇਂ ਪੁੱਤ ਵਿਦੇਸ਼ ਰਹਿੰਦੇ ਹਨ, ਪਰ ਮੈਨੂੰ ਤੇਰਾ ਛੋਟਾ ਪੁੱਤ ਗੀਤਾ ਹੁਣੇ ਬਾਜ਼ਾਰ ਵਿੱਚ ਮਿਲਿਆ ਸੀ ਤੇ ਉਸ ਦੱਸਿਆ ਕਿ ਉਹ ਗੋਪਾਲ ਨਗਰ ਤੇ ਤੇਰਾ ਵੱਡਾ ਪੁੱਤ ਹਾਲ ਬਾਜ਼ਾਰ ਵਿੱਚ ਰਹਿੰਦਾ ਹੈ। ਦੋਵੇਂ ਇਸੇ ਸ਼ਹਿਰ ਵਿੱਚ ਰਹਿ ਰਹੇ ਹਨ।’
ਮੇਰੀ ਗੱਲ ਸੁਣ ਕੇ ਚਾਚਾ ਨਿੰਮੋਝੂਣਾ ਹੋ ਗਿਆ। ‘ਜਿਹੜੇ ਮੈਨੂੰ ਸਾਲਾਂਬੱਧੀ ਨਹੀਂ ਪੁੱਛਦੇ, ਰੋਟੀ ਪਾਣੀ ਦਵਾਈ ਬੂਟੀ ਨਹੀਂ ਪੁੱਛਦੇ, ਮੇਰੇ ਭਾਣੇ ਤਾਂ ਉਹ ਅਮਰੀਕਾ ਕੈਨੇਡਾ ਹੀ ਰਹਿੰਦੇ ਹੋਏ ਨਾ?’ ਉਸ ਤੋਂ ਮਸਾਂ ਹੀ ਕਹਿ ਹੋਇਆ।