ਜੱਜ ਨੇ 50 ਖੂਬਸੂਰਤ ਔਰਤਾਂ ਨਾਲ ਸੈਕਸ ਸੰਬੰਧਾਂ ਦੀ ਗੱਲ ਮੰਨੀ


ਵਾਸਿ਼ੰਗਟਨ, 20 ਨਵੰਬਰ (ਪੋਸਟ ਬਿਊਰੋ)- ਹਾਲੀਵੁੱਡ ਦੇ ਉੱਘੇ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਖ਼ਿਲਾਫ਼ ਔਰਤਾਂ ਦੇ ਸੈਕਸ ਸ਼ੋਸ਼ਣ ਦਾ ਕੇਸ ਸੁਰਖੀਆਂ ਵਿਚ ਹੈ। ਇਸ ਦੌਰਾਨ ਅਮਰੀਕਾ ਵਿੱਚ ਓਹੀਓ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਇਹ ਕਹਿ ਕੇ ਸਨਸਨੀ ਫ਼ੈਲਾ ਦਿੱਤੀ ਹੈ ਕਿ ਉਸ ਦੇ 50 ਖੂਬਸੂਰਤ ਔਰਤਾਂ ਨਾਲ ਸਬੰਧ ਰਹੇ ਹਨ।
ਜੱਜ ਬਿਲ ਓ ਨੀਲ ਨੇ ਇਹ ਗੱਲ ਬਕਾਇਦਾ ਫੇਸਬੁੱਕ ਪੋਸਟ ਉੱਤੇ ਲਿਖੀ ਹੈ। ਨੀਲ ਗਵਰਨਰ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਹਨ। ਉਸ ਨੇ ਫੇਸਬੁੱਕ ਉੱਤੇ ਕਿਹਾ ਕਿ ਉਹ ਗਵਰਨਰ ਅਹੁਦੇ ਦੇ ਉਮੀਦਵਾਰ ਵਜੋਂ ਆਪਣੇ ਵਿਰੋਧੀਆਂ ਦਾ ਰਿਸਰਚ ਟਾਈਮ ਉਹ ਘੱਟ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਪਿਛਲੇ 50 ਸਾਲ ਵਿਚ 50 ਬੇਹੱਦ ਖੂਬਸੂਰਤ ਔਰਤਾਂ ਨਾਲ ਸੈਕਸ ਸਬੰਧ ਰਹੇ ਹਨ। ਇਸ 70 ਸਾਲਾ ਜੱਜ ਨੇ ਪੋਸਟ ਵਿਚ ਦੋ ਔਰਤਾਂ ਦਾ ਜ਼ਿਕਰ ਵੀ ਕੀਤਾ ਅਤੇ ਉਨ੍ਹਾਂ ਅੱਗੇ ਲਿਖਿਆ ਕਿ 50 ਔਰਤਾਂ ਵਿਚ ਨਿੱਜੀ ਸਕੱਤਰ ਤੋਂ ਲੈ ਕੇ ਸੈਨੇਟਰ ਤਕ ਵੀ ਸ਼ਾਮਲ ਹਨ। ਨੀਲ ਨੇ ਇਕ ਸੈਨੇਟਰ ਨੂੰ ਆਪਣਾ ਸੱਚਾ ਅਤੇ ਪਹਿਲਾ ਪਿਆਰ ਦੱਸਿਆ। ਬਾਅਦ ਵਿਚ ਵਿਵਾਦ ਵਧਣ ਉੱਤੇ ਨੀਲ ਨੇ ਮਾਫ਼ੀ ਮੰਗ ਲਈ। ਨੀਲ ਦੀਆਂ ਗੱਲਾਂ ਉੱਤੇ ਜੱਜ ਵੀ ਹੈਰਾਨ ਹਨ। ਉਨ੍ਹਾਂ ਦੇ ਸਹਿਯੋਗੀ ਕਹਿ ਰਹੇ ਹਨ ਕਿ ਉਸ ਦਾ ਬਿਆਨ ਔਰਤਾਂ ਦਾ ਅਪਮਾਨ ਹੈ। ਵਰਨਣ ਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਦਿਨਾਂ ਵਿਚ ਸੈਕਸ ਸ਼ੋਸ਼ਣ ਦੇ ਕਈ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ ਅਮਰੀਕਾ ਦੇ ਕਈ ਉੱਘੇ ਨਾਂ ਸ਼ਾਮਿਲ ਹੋਏ ਹਨ।