ਜੋਤਿਸ਼ੀ ਦੀ ਭਵਿੱਖਬਾਣੀ ਨੂੰ ਸੰਯੋਗ ਮੰਨਦੀ ਹੈ ਸੋਨਾਕਸ਼ੀ

sonakshi sinha
ਦਬੰਗ ਸਟਾਰ ਸੋਨਾਕਸ਼ੀ ਸਿਨਹਾ ਕਿਸੇ ਅੰਧ ਵਿਸ਼ਵਾਸ ਨੂੰ ਨਹੀਂ ਮੰਨਦੀ ਤੇ ਜੋਤਿਸ਼ੀ ਦੀ ਉਸ ਦੇ ਬਾਰੇ ਕੀਤੀ ਗਈ ਭਵਿੱਖਬਾਣੀ ਨੂੰ ਸੰਯੋਗ ਮੰਨਦੀ ਹੈ। ਸੋਨਾਕਸ਼ੀ ਇਨ੍ਹੀਂ ਦਿਨੀਂ ਆਪਣੀ ਫਿਲਮ ‘ਨੂਰ’ ਦੀ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਉਸ ਦੀ ਫਿਲਮ ‘ਨੂਰ’ ਇੱਕ ਨਾਵਲ ‘ਕਰਾਚੀ’ ਯੂ ਆਰ ਕਿਲਿੰਗ ਮੀ’ ਉੱਤੇ ਆਧਾਰਤ ਹੈ। ਕਿਤਾਬਾਂ ਨਾਲ ਸੋਨਾਕਸ਼ੀ ਦੇ ਲਗਾਅ ਨੂੰ ਲੈ ਕੇ ਜੋਤਿਸ਼ੀ ਨੇ ਭਵਿੱਖਬਾਣੀ ਕੀਤੀ ਸੀ, ਜੋ ਲੱਗਦਾ ਹੈ ਸੱਚ ਹੋ ਰਹੀ ਹੈ।
ਸੋਨਾਕਸ਼ੀ ਨੇ ਦੱਸਿਆ ਕਿ ਉਸ ਨੂੰ ਇੱਕ ਜੋਤਿਸ਼ੀ ਨੇ ਕਈ ਸਾਲ ਪਹਿਲਾਂ ਕਿਹਾ ਸੀ ਕਿ ਉਸ ਦਾ ਕਿਤਾਬਾਂ ਨਾਲ ਖਾਸ ਲਗਾਅ ਰਹੇਗਾ ਤਾਂ ਬਚਪਨ ਵਿੱਚ ਸੋਨਾਕਸ਼ੀ ਅਤੇ ਉਸ ਦੇ ਮਾਤਾ ਪਿਤਾ ਨੂੰ ਲੱਗਦਾ ਸੀ ਕਿ ਸੋਨਾਕਸ਼ੀ ਪੜ੍ਹਾਈ ਵਿੱਚ ਕਾਫੀ ਦਿਲਚਸਪੀ ਲਵੇਗੀ, ਪਰ ਏਦਾਂ ਨਹੀਂ ਹੋਇਆ। ਇਸ ਦੇ ਬਾਵਜੂਦ ਉਸ ਦਾ ਕਿਤਾਬਾਂ ਨਾਲ ਖਾਸ ਲਗਾਅ ਹੈ ਅਤੇ ਕਿਤਾਬਾਂ ਉਸ ਲਈ ਬਹੁਤ ਲੱਕੀ ਹਨ।