ਜੈਕੀ ਦੀ ਚਾਹਤ ਸੱਲੂ

jaqueline fernandez
ਜੈਕਲੀਨ ਫਰਨਾਂਡੀਜ ਦੇ ਕਰੀਅਰ ਨੂੰ ਸਹੀ ਕਿੱਕ ਤਿੰਨ ਸਾਲ ਪਹਿਲਾਂ ਸਲਮਾਨ ਖਾਨ ਦੇ ਨਾਲ ਫਿਲਮ ‘ਕਿੱਕ’ ਵਿੱਚ ਕੰਮ ਕਰਨ ਤੋਂ ਮਿਲੀ ਸੀ। ਲਿਹਾਜਾ ਹੁਣ ਉਹ ਜਾਹਰ ਤੌਰ ਇਸਦੀ ਦੂਸਰੀ ਇੰਸਟਾਲਮੈਂਟ ਦਾ ਹਿੱਸਾ ਬਣਨ ਦੇ ਲਈ ਨਿਰਮਾਤਾਵਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇੱਕ ਸੂਤਰ ਦਾ ਕਹਿਣਾ ਹੈ ਕਿ ਇਥੇ ‘ਕਿੱਕ’ ਸੀਕਵਲ ਦੇ ਬਾਰੇ ਵਿੱਚ ਬਹੁਤ ਹੀ ਅਟਕਲਾਂ ਹਨ। ਜੈਕਲਿਨ, ਜੋ ਪਹਿਲੀ ਫਿਲਮ ਦਾ ਹਿੱਸਾ ਸੀ, ਨੇ ਇਸ ਫਿਲਮ ਦੀ ਕਾਮਯਾਬੀ ਦੇ ਬਾਅਦ ਬਹੁਤ ਸਾਰੀਆਂ ਫਿਲਮਾਂ ਦੇ ਆਫਰ ਹਾਸਲ ਕੀਤੇ। ਇਸ ਲਈ ਉਹ ਇੱਕ ਵਾਰ ਫਿਰ ਸਲਮਾਨ ਖਾਨ ਨਾਲ ਜੋੜੀ ਬਣਾਉਣ ਦੀ ਇਛੁੱਕ ਹੈ। ਉਸ ਨੇ ਫਿਲਮ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਹੈ ਤੇ ਨਾਲ ਆਪਣੀ ਇਹ ਇੱਛਾ ਵੀ ਜਾਹਰ ਕਰ ਦਿੱਤੀ ਕਿ ਉਹ ਫਿਲਮ ਵਿੱਚ ਲੀਡ ਰੋਲ ਨਿਭਾਉਣ ਲਈ ਉਤਸੁਕ ਹੈ, ਪਰੰਤੂ ਅਜੇ ਤੱਕ ਫਿਲਮ ਦੀ ਕਾਸਟਿੰਗ ਤੈਅ ਨਹੀਂ ਹੋਈ ਹੈ।
ਫਿਲਮ ਨੂੰ ਸਾਜਿਦ ਨਾਡਿਆਡਵਾਲਾ ਨੇ ਪ੍ਰੋਡਿਊਸ ਕੀਤਾ ਸੀ ਤੇ ਖਬਰਾਂ ਅਨੁਸਾਰ ਸਲਮਾਨ ਖਾਨ ਫਿਲਮ ਵਿੱਚ ਆਪਣੀ ਦੋਸਤ ਲੂਲੀਆ ਵੈਂਤੂਰ ਦੇ ਨਾਲ ਹੋਣਗੇ। ਉਹ ਇਸ ਫਿਲਮ ਵਿੱਚ ਗਾਇਕਾ ਦੇ ਤੌਰ ‘ਤੇ ਡੈਬਿਊ ਕਰ ਸਕਦੀ ਹੈ। ਇੱਕ ਸੂਤਰ ਦਾ ਕਹਿਣਾ ਹੈ ਕਿ ਸਲਮਾਨ ਨੇ ਪਹਿਲਾਂ ਹੀ ਫਿਲਮ ਦੇ ਇਸ ਹਿੱਸੇ ਵਿੱਚ ਹੋਣ ਦੀ ਸਹਿਮਤੀ ਦੇ ਦਿੱਤੀ ਹੈ ਅਤੇ ਉਸ ਦੀ ਮਨਜੂਰੀ ਦੇ ਦਿੱਤੀ ਹੈ। ਸਕ੍ਰਿਪਟ ਰਾਈਟਰ ਇਨ੍ਹੀਂ ਦਿਨੀਂ ਫਿਲਮ ਦੀ ਸਕ੍ਰਿਪਟ ‘ਤੇ ਕੰਮ ਕਰ ਰਹੇ ਹਨ ਤੇ ਸਲਮਾਨ ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕਰਨਗੇ, ਪਰੰਤੂ ਉਸ ਦੇ ਆਪੋਜਿਟ ਕੌਣ ਹੋਵੇਗੀ ਇਹ ਅਜੇ ਤੱਕ ਤੈਅ ਨਹੀਂ ਹੋਇਆ ਹੈ।