ਜੈਕਲਿਨ ਤੇ ਸੁਸ਼ਾਂਤ ‘ਡਰਾਈਵ’ ਵਿੱਚ ਇਕੱਠੇ ਦਿਸਣਗੇ

jaqueline
ਸੁਸ਼ਾਂਤ ਸਿੰਘ ਤੇ ਜੈਕਲੀਨ ਜਲਦੀ ਹੀ ਫਿਲਮ ‘ਡਰਾਈਵ’ ਵਿੱਚ ਇਕੱਠੇ ਦਿਖਾਈ ਦੇਣਗੇ। ਫਿਲਮ ਪ੍ਰੋਡਿਊਸਰ ਕਰਣ ਜੌਹਰ ਨੇ ਫਿਲਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਟਵਿੱਟਰ ‘ਤੇ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਫਿਲਮ ਦੇ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਜੈਕਲਿਨ ਫਰਨਾਂਡੀਜ਼ ਪਿੱਛੇ ਹੱਥ ਵਿੱਚ ਕਲੈਪ ਬੋਰਡ ਫੜੀ ਦਿਖਾਈ ਦੇਂਦੇ ਹਨ।  ਕਰਣ ਨੇ ਕਿਹਾ ਹੈ ਕਿ ਫਿਲਮ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਕਰਨਗੇ। ਉਹ ਇਸ ਤੋਂ ਪਹਿਲਾਂ ਅਭਿਸ਼ੇਕ ਬੱਚਨ ਅਤੇ ਜਾਨ ਅਬਰਾਹਮ ਦੀ ਫਿਲਮ ‘ਦੋਸਤਾਨਾ’ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਦੱਸਣਾ ਬਣਦਾ ਹੈ ਕਿ ਅਭਿਨੇਤਾ ਸੁਸ਼ਾਂਤ ਨੇ ਪਿਛਲੇ ਸਾਲ ਆਈ ਫਿਲਮ ‘ਐੱਮ ਐੱਸ ਧੋਨੀ…’ ਵਿੱਚ ਬਿਹਤਰੀਨ ਐਕਟਿੰਗ ਕੀਤੀ ਸੀ। ਬਹਰਹਾਲ, ਇਸ ਸਾਲ ਉਨ੍ਹਾਂ ਦੀ ਫਿਲਮ ‘ਰਾਬਤਾ’ ਰਿਲੀਜ਼ ਹੋਵੇਗੀ ਅਤੇ ਜੈਕਲਿਨ ਜਲਦ ਹੀ ਸਿਧਾਰਤ ਮਲਹੋਤਰਾ ਦੇ ਨਾਲ ਫਿਲਮ ‘ਰੀਲੋਡੈਡ’ ਵਿੱਚ ਦਿਖਾਈ ਦੇਵੇਗੀ।