‘ਜੇ.ਜੇ. ਟਰੱਕ ਐਂਡ ਟਰੇਲਰ ਰੀਪੇਅਰ’ ਵੱਲੋਂ ਬਾਰ-ਬੀਕਿਊ 15 ਨੂੰ

ਬਰੈਂਪਟਨ, (ਡਾ. ਝੰਡ) -‘ਜੇ.ਜੇ. ਟਰੱਕ ਐਂਡ ਟਰੇਲਰ ਰੀਪੇਅਰ’ ਦੇ ਮਾਲਕ ਜਸਵੰਤ ਸਿੰਘ ਮਾਨ ‘ਗੁਰ੍ਹੇਈਆਂ ਵਾਲਾ’ ਤੇ ਜਸਵਿੰਦਰ ਸਿੰਘ ‘ਬਾਬਾ’ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਟਰੱਕ ਐਂਡ ਟਰੇਲਰ ਰੀਪੇਅਰ ਸ਼ਾਪ ਜੋ 100 ਰੱਦਰਫ਼ੋਰਡ ਰੋਡ, ਯੂਨਿਟ ਨੰ: 6 ਦੇ ਸਾਹਮਣੇ ਖੁੱਲ੍ਹੀ ਪਾਰਕਿੰਗ ਵਿਚ ਸ਼ਾਨਦਾਰ ਬਾਰ-ਬੀਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਸਮੂਹ ਗਾਹਕਾਂ ਤੇ ਦੋਸਤਾਂ-ਮਿੱਤਰਾਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਇਹ ਬਾਰ-ਬੀਕਿਊ ਬਾਅਦ ਦੁਪਹਿਰ 1.00 ਵਜੇ ਤੋਂ ਸ਼ਾਮ ਦੇ 6.00 ਵਜੇ ਤੱਕ ਚੱਲੇਗਾ। ਬਾਰ-ਬੀ-ਕਿਊ ਤੋਂ ਇਲਾਵਾ ਇਸ ਵਿਚ ਵੈਸ਼ਨੂੰ ਆਈਟਮਾਂ ਦਾ ਵੀ ਪ੍ਰਬੰਧ ਕੀਤਾ ਜਾਏਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਸਵੰਤ ਸਿੰਘ ਮਾਨ ਅਤੇ ਜਸਵਿੰਦਰ ਸਿੰਘ ‘ਬਾਬਾ’ ਨੂੰ 905-450-2006 ਜਾਂ 416-666-5254 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।