ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਨੂੰ ਸੈਕਸ ਭੁੱਖ ਨੇ ਸਤਾਇਆ ਪਿਐ

ram rahim
* ਉਚੇਚੀ ਸੱਦੀ ਗਈ ਡਾਕਟਰਾਂ ਦੀ ਟੀਮ ਵੱਲੋਂ ਰਿਪੋਰਟ
* ਬਾਬੇ ਨੂੰ ਸੈਕਸ ਟਾਨਿਕ ਅਤੇ ਐਨਰਜੀ ਡ੍ਰਿੰਕ ਦਾ ਆਦੀ ਦੱਸਿਆ
ਚੰਡੀਗੜ੍ਹ, 11 ਸਤੰਬਰ, (ਪੋਸਟ ਬਿਊਰੋ)- ਰੋਹਤਕ ਦੀ ਸੋਨਾਰਿਆ ਜੇਲ੍ਹ ਵਿੱਚ ਬਲਾਤਕਾਰ ਦੇ ਕੇਸ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਬਾਰੇ ਹੁਣ ਇਕ ਅਹਿਮ ਖੁਲਾਸਾ ਹੋਇਆ ਹੈ।
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਜੇਲ੍ਹ ਵਿੱਚ ਉਸ ਨੂੰ ਸਿਹਤ ਦੀਆਂ ਸਮੱਸਿਆਵਾਂ ਦੀ ਸ਼ਿਕਾਇਤ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਬੁਲਾਈ ਸੀ। ਇਸ ਟੀਮ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਵੀ ਸ਼ਾਮਲ ਸਨ। ਸਮੁੱਚੀ ਟੀਮ ਨਾਲ ਡੇਰਾ ਮੁਖੀ ਰਾਮ ਰਹੀਮ ਸਿੰਘ ਦੀ ਜਾਂਚ ਕਰਨ ਵਾਲੇ ਇਕ ਡਾਕਟਰ ਨੇ ਦੱਸਿਆ ਹੈ ਕਿ ਬਾਬੇ ਨੂੰ ‘ਸਰੀਰਕ ਸਬੰਧ’ ਬਣਾਉਣ ਦੀ ਭੈੜੀ ਆਦਤ ਹੈ, ਇਸ ਲਈ ਜੇਲ੍ਹ ਵਿੱਚ ਉਸ ਨੂੰ ਬੇਚੈਨੀ ਹੋ ਰਹੀ ਹੈ। ਦਿੱਲੀ ਤੋਂ ਛਪਣ ਵਾਲੇ ਹਿੰਦੀ ਦੇ ਪ੍ਰਸਿੱਧ ਅਖ਼ਬਾਰ ‘ਨਵ ਭਾਰਤ ਟਾਈਮਜ਼’ ਅਤੇ ਦਿੱਲੀ ਤੋਂ ਛਪਦੇ ‘ਮੇਲ ਟੂਡੇ’ ਵਿੱਚ ਛਾਪੀ ਗਈ ਰਿਪੋਰਟ ਅਨੁਸਾਰ ਗੁਰਮੀਤ ਰਾਮ ਰਹੀਮ ਸਿੰਘ ਨੇ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਉਸ ਨੂੰ ਬੇਚੈਨੀ ਮਹਿਸੂਸ ਹੁੰਦੀ ਹੈ। ਸ਼ੂਗਰ ਦੇ ਇਲਾਵਾ ਉਸ ਨੇ ਹੋਰ ਸਮੱਸਿਆਵਾਂ ਵੀ ਦੱਸੀਆਂ ਗਈਆਂ ਸਨ। ਇਸ ਦੇ ਬਾਅਦ ਬੀਤੇ ਸ਼ਨਿਚਰਵਾਰ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਉਸ ਦੀ ਜਾਂਚ ਲਈ ਜੇਲ੍ਹ ਪੁੱਜੀ ਸੀ।
ਜੇਲ੍ਹ ਵਿੱਚ ਡੇਰਾ ਮੁਖੀ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਟੀਮ ਦੇ ਇਕ ਡਾਕਟਰ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਡੇਰਾ ਮੁਖੀ ਨੂੰ ਸਰੀਰਕ ਸਬੰਧਾਂ ਦੀ ਭੈੜੀ ਵਾਦੀ ਹੈ। ਜੇਲ੍ਹ ਵਿੱਚ ਉਸ ਨੂੰ ਸਰੀਰਕ ਸੰਤੁਸ਼ਟੀ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਤੇ ਉਸ ਦੀ ਬੇਚੈਨੀ ਦਾ ਇਹੀ ਕਾਰਨ ਹੈ। ਇਸ ਦਾ ਇਲਾਜ ਹੋ ਸਕਦਾ ਹੈ, ਪਰ ਜੇ ਦੇਰ ਹੋਈ ਤਾਂ ਸਮੱਸਿਆ ਗੰਭੀਰ ਹੋ ਸਕਦੀ ਹੈ। ਇਹੋ ਜਿਹੀਆਂ ਖਬਰਾਂ ਵੀ ਆਈਆਂ ਹਨ ਕਿ ਡੇਰਾ ਮੁਖੀ ਨਸ਼ਿਆਂ ਦਾ ਆਦੀ ਹੈ, ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ। ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਇਕ ਸਾਬਕਾ ਮੈਂਬਰ ਨੇ ਇਸ ਬਾਰੇ ਵੀ ਇੱਕ ਵੱਖਰਾ ਦਾਅਵਾ ਕੀਤਾ ਹੈ। ‘ਮੇਲ ਟੂਡੇ’ ਦੀ ਰਿਪੋਰਟ ਵਿੱਚ ਉਸ ਡੇਰੇ ਦੇ ਗੁਰਦਾਸ ਸਿੰਘ ਨਾਂਅ ਦੇ ਸਾਬਕਾ ਪ੍ਰਬੰਧਕੀ ਮੈਂਬਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਡੇਰਾ ਮੁਖੀ ‘ਸੈਕਸ ਟਾਨਿਕ’ ਅਤੇ ‘ਐਨਰਜੀ ਡ੍ਰਿਕ’ ਲੈਂਦਾ ਸੀ। ਉਸ ਲਈ ਆਸਟ੍ਰੇਲੀਆ ਤੇ ਹੋਰਨਾਂ ਦੇਸ਼ਾਂ ਵਿੱਚੋਂ ਖਾਸ ਕਰਕੇ ਅਜਿਹੇ ਟਾਨਿਕ ਮੰਗਵਾਏ ਜਾਂਦੇ ਰਹੇ ਸਨ।