ਜਿ਼ਲਾ ਫਿਰੋਜ਼ਪੁਰ ਨਿਵਾਸੀਆਂ ਦੀ ਸਲਾਲਾ ਪਿਕਨਿਕ ਛੇ ਅਗੱਸਤ ਨੂੰ

(ਬਰੈਂਪਟਨ/ਬਾਸੀ ਹਰਚੰਦ) ਜਿ਼ਲਾ ਫੀਰੋਜ਼ਪਰ ਨਿਵਾਸੀ ਆਪਣੀ ਪ੍ਰੀਵਾਰਕ ਪਿਕਨਿਕ ਹਰ ਸਾਲ ਲਗਾਤਾਰ ਮਨਾਉਂਦੇ ਆ ਰਹੇ ਹਨ। ਇਸ ਸਾਲ ਇਹ ਪ੍ਰੀਵਾਰਕ ਪਿਕਨਿਕ ਬੜੀ ਧੂੰਮਧਾਮ ਨਾਲ ਮਿਸੀਸਾਗਾ ਦੇ ਮੀਡੋਵੈਲੀੋ ਕੰਜਰਵੇਸ਼ਨ ਪਾਰਕ ਏਰੀਆ ਸੀ 7250 ਸੈਕੰਡ ਲਾਈਨ ਵੈਸਟ ਮਿਸੀਸਾਗਾ ਓਨਟਾਰੀਓ ਵਿੱਚ 6 ਅਗਸਤ ਦਿਨ ਐਤਵਾਰ ਨੂੰ ਸੁਬਾਹ ਦੇ 11-00 ਵਜੇ ਤੋਂ ਸ਼ਾਮ ਦੇ 6-00 ਵਜੇ ਤੱਕ ਬੜੀ ਧੂੰਮਧਾਮ ਨਾਲ ਮਨਾਈ ਜਾਏਗੀ।ਇਸੇ ਸਥਾਨ ਤੇ ਪਹਿਲਾਂ ਵੀ ਦੋ ਪਿਕਨਿਕਾਂ ਮਨਾ ਚੁਕੇ ਹਾਂ ਇਹ ਪਾਰਕ ਡੈਰੀ/ ਮੇਵਸ ਇੰਟਰ ਸੈਕਸ਼ਨ ਦੇ ਨੇੜੇ ਹੈ। ਸਾਰੇ ਪਰੀਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਕਿ ਅੱਗੇ ਦੀ ਤਰਾਂ ਹੀ ਬਾਕੀ ਕੰਮ ਧੰਧੇ ਛੱਡ ਕੇ ਰਲ ਮਿਲ ਪਿਕਨਿਕ ਦੀ ਖੁਬਸੂਰਤੀ ਅਤੇ ਅਨੰਦ ਮਈ ਦਿਨ ਲਈ ਵਧ ਚੜ ਕੇ ਸ਼ਾਮਲ ਹੋਈਏ। ਖਾਣ ਪੀਣ ਦਾ ਖੁੱਲਾ ਡੁੱਲਾ ਪ੍ਰਬੰਧ ਹੋਏਗਾ।ਬੱਚਿਆਂ ਬੀਬੀਆਂ ਬਜੁਰਗਾਂ ਦੇ ਮਨੋਰੰਜਨ ਲਈ ਖੇਡਾ ਦਾ ਪਰਬੰਧ ਹੈ। ਜੇਤੂ ਖਿਡਾਰੀਆਂ ਨੂੰ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਜਾਏਗਾ। ਹੋਰ ਜਾਣਕਾਰੀ ਲਈ ਫੋਨ ਨੰਬਰ
ਜਲੌਰ ਸਿੰਘ ਸਿੰਘ ਕਾਹਲੋਂ 647 -330–4274ਹਰਚੰਦ ਸਿਘ ਬਾਸੀ 647-786-9502
ਨਛੱਤਰ ਸਿੰਘ ਸੰਧੂ 416-670-1313 ਜਗਰਾਜ ਸਿੰਘ ਖੋਸਾ 647-572-5394