ਜਿਮੀਕੰਦ ਦੇ ਕੁਰਕੁਰੇ ਕਬਾਬ

ਸਮੱਗਰੀ-200 ਗਰਾਮ ਜਿਮੀਕੰਦ ਦੇ ਟੁਕੜੇ, ਦੋ ਆਲੂ ਕੱਟੇ ਹੋਏ, ਚਾਰ ਵੱਡੇ ਚਮਚ ਭਿੱਜੀ ਛੋਲਿਆਂ ਦੀ ਦਾਲ, ਇੱਕ ਵੱਡੇ ਆਕਾਰ ਦੀ ਗਾਜ਼ਰ ਕੱਦੂਕਸ ਕੀਤੀ ਹੋਈ, 10-12 ਫਰੈਂਚ ਬੀਨਸ ਬਰੀਕ ਕੱਟੀਆਂ ਹੋਈਆਂ, ਇੱਕ ਚੌਥਾਈ ਕੱਪ ਮਟਰ ਮੋਟੇ ਪੀਸੇ ਹੋਏ, ਇੱਕ ਛੋਟਾ ਚਮਚ ਜੀਰਾ, ਇੱਕ ਚੌਥਾਈ ਛੋਟਾ ਚਮਚ ਹਲਦੀ, ਦੋ ਵੱਡੇ ਚਮਚ ਤਾਜ਼ਾ ਧਨੀਏ ਦੀਆਂ ਪੱਤੀਆਂ, ਇੱਕ ਇੰਛ ਬਰੀਕ ਕੱਟਿਆ ਹੋਇਆ ਅਦਰਕ ਦਾ ਟੁਕੜਾ, ਦੋ-ਤਿੰਨ ਕੱਟੀਆਂ ਹਰੀਆਂ ਮਿਰਚਾਂ, ਅੱਧਾ ਚਮਚ ਗਰਮ ਮਸਾਲਾ ਪਾਊਡਰ, ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ, ਪੰਜ ਚਮਚ ਨਿੰਬੂ ਦਾ ਰਸ, ਨਮਕ ਸਵਾਦ ਅਨੁਸਾਰ।
ਵਿਧੀ: ਛੋਲਿਆਂ ਦੀ ਦਾਲ ਵਿੱਚੋਂ ਪਾਣੀ ਕੱਢ ਦਿਓ ਤੇ ਇਸ ਨੂੰ ਪੈਨ ਵਿੱਚ ਪਾਓ। ਇਸ ਵਿੱਚ ਜਿਮੀਕੰਦ, ਆਲੂ ਤੇ ਅੱਧਾ ਕੱਪ ਪਾਣੀ ਮਿਲਾਓ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਪਾਣੀ ਸੁੱਕ ਨਾ ਜਾਵੇ। ਹੁਣ ਕੜਾਹੀ ਗਰਮ ਕਰੋ ਤੇ ਇਸ ਵਿੱਚ ਜੀਰਾ ਭੁੰਨ ਲਓ। ਅਦਰਕ, ਗਾਜਰ, ਫ੍ਰੈਂਚ ਬੀਨਸ, ਮਟਰ, ਲਾਲ ਮਿਰਚ ਤੇ ਨਮਕ ਪਾ ਕੇ ਦੋ ਮਿੰਟ ਤੱਕ ਪਕਾਓ। ਹੁਣ ਇਸ ਨੂੰ ਇੱਕ ਪਲੇਟ ਵਿੱਚ ਕੱਢ ਕੇ ਠੰਢਾ ਹੋਣ ਦਿਓ। ਜਿਮੀਕੰਦ ਵਾਲੇ ਮਿਸ਼ਰਣ ਤੇ ਪਲੇਟ ਵਿੱਚ ਕੱਢੇ ਗਏ ਮਿਕਸਚਰ ਨੂੰ ਮਿਕਸੀ ਵਿੱਚ ਪੀਸ ਲਓ ਅਤੇ ਇਸ ਵਿੱਚ ਹਲਦੀ, ਲਾਲ ਮਿਰਚ, ਨਿੰਬੂ ਦਾ ਰਸ, ਗਰਮ ਮਸਾਲਾ ਤੇ ਧਨੀਆ ਪਾਊਡਰ ਪਾ ਕੇ ਮਿਲਾਓ। ਇਸ ਮਿਸ਼ਰਣ ਨੂੰ ਛੇ ਹਿੱਸਿਆਂ ਵਿੱਚ ਟਿੱਕੀ ਵਰਗਾ ਵੰਡ ਲਓ। ਤਿਆਰ ਕਬਾਬ ਨੂੰ ਇੱਕ ਘੰਟੇ ਲਈ ਫਰਿੱਜ ਵਿੱਚ ਸੈਟ ਹੋਣ ਲਈ ਰੱਖ ਦਿਓ। ਉਹ ਨਾਨ ਸਟਿੱਕ ਪੈਨ ਵਿੱਚ ਤੇਲ ਗਰਮ ਕਰ ਕੇ ਗੋਲਡਨ ਬਰਾਊਨ ਹੋਣ ਤੱਕ ਸੇਕੋ ਅਤੇ ਪੁਦੀਨੇ ਜਾਂ ਧਨੀਏ ਦੀ ਚਟਨੀ ਨਾਲ ਸਰਵ ਕਰੋ।