ਜਿਨਸੀ ਹਮਲੇ ਦੇ ਸਬੰਧ ਵਿੱਚ ਮਿਸੀਸਾਗਾ ਦਾ ਕੈਥੋਲਿਕ ਟੀਚਰ ਚਾਰਜ

3
ਮਿਸੀਸਾਗਾ, 9 ਅਗਸਤ (ਪੋਸਟ ਬਿਊਰੋ) : ਮਿਸੀਸਾਗਾ ਦੇ ਕੈਥੋਲਿਕ ਹਾਈ ਸਕੂਲ ਟੀਚਰ ਉੱਤੇ ਦੋ ਵਿਦਿਆਰਥੀਆਂ (ਲੜਕਿਆਂ) ਨਾਲ ਗਲਤ ਸਬੰਧ ਕਾਇਮ ਕਰਨ ਦਾ ਦੋਸ਼ ਲੱਗਿਆ ਹੈ।
ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਗਸਤ ਵਿੱਚ ਸੇਂਟ ਫਰੈਂਸਿਸ ਜ਼ੇਵੀਅਰ ਸੈਕੰਡਰੀ ਸਕੂਲ ਦੇ ਟੀਚਰ ਦੇ ਮਾਮਲੇ ਵਿੱਚ ਸੰਪਰਕ ਕੀਤਾ ਗਿਆ ਸੀ। ਇਹ ਕਥਿਤ ਮਾਮਲਾ ਜਨਵਰੀ 2016 ਤੇ ਮਈ 2017 ਦਰਮਿਆਨ ਵਾਪਰਿਆ।
ਬਰੈਂਪਟਨ ਦੇ 44 ਸਾਲਾ ਗੈਵਿਨ ਮੈਕੈਨੈਲੀ ਨੂੰ ਜਿਨਸੀ ਹਮਲੇ, ਜਿਨਸੀ ਛੇੜਛਾੜ, ਜਿਨਸੀ ਸ਼ੋਸ਼ਣ ਤੇ ਜਿਨਸੀ ਦਖਲਅੰਦਾਜ਼ੀ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਟੀਚਰ ਹੈ। ਪੁਲਿਸ ਨੇ ਇਹ ਵੀ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ 905-453-2121 ਐਕਸਟ. 3460 ਜਾਂ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕੀਤਾ ਜਾ ਸਕਦਾ ਹੈ।