ਜਾਹਨਵੀ ਕਪੂਰ ਦੀ ਡੈਬਿਊ ਫਿਲਮ ਇੱਕ ਦਸੰਬਰ ਨੂੰ ਆਏਗੀ


ਮਰਾਠੀ ਫਿਲਮ ‘ਸੈਰਾਟ’ ਦੇ ਹਿੰਦੀ ਰਿਮੇਕ ਨਾਲ ਸ੍ਰੀਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਜਾਹਨਵੀ ਕਪੂਰ ਡੈਬਿਊ ਕਰਨ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਿੱਚ ਕਾਫੀ ਦੇਰ ਹੋ ਰਹੀ ਸੀ, ਜਿਸ ਤੋਂ ਸ੍ਰੀਦੇਵੀ ਨਾਰਾਜ਼ ਸੀ, ਪਰ ਹੁਣ ਖਬਰ ਆਈ ਹੈ ਕਿ ਇਹ ਫਿਲਮ ਦਸੰਬਰ ਤੋਂ ਫਿਲੋਰ ‘ਤੇ ਆ ਜਾਏਗੀ। ਜੇ ਸਭ ਕੁਝ ਠੀਕ ਰਿਹਾ ਤਾਂ ਇਹ ਅਗਲੇ ਸਾਲ ਜੂਨ-ਜੁਲਾਈ ਵਿੱਚ ਰਿਲੀਜ਼ ਹੋ ਸਕਦੀ ਹੈ। ਉਤਰ ਭਾਰਤ ਤੋਂ ਫਿਲਮ ਦਾ ਪਹਿਲਾ ਸ਼ਡਿਊਲ ਸ਼ੁਰੂ ਕੀਤਾ ਜਾਏਗਾ।
ਫਿਲਮ ਵਿੱਚ ਜਾਹਨਵੀ ਕਪੂਰ ਦੇ ਆਪੋਜ਼ਿਟ ਸ਼ਾਹਿਦ ਕਪੂਰ ਦਾ ਭਰਾ ਈਸ਼ਾਨ ਖੱਟਰ ਦਿਖਾਈ ਦੇਵੇਗਾ। ਕਰਣ ਜੌਹਰ ਇਸ ਫਿਲਮ ਦਾ ਨਿਰਮਾਣ ਕਰਨਗੇ, ਜਦ ਕਿ ਸ਼ਸ਼ਾਂਕ ਖੇਤਾਨ ਇਸ ਫਿਲਮ ਨੂੰ ਡਾਇਰੈਕਟ ਕਰਨਗੇ। ਇਹ ਫਿਲਮ ਮਰਾਠੀ ਵਿੱਚ ਬਣੀ ‘ਸੈਰਾਟ’ ਦੀ ਪੂਰੀ ਕਾਪੀ ਨਹੀਂ ਹੋਵੇਗੀ। ਬਾਲੀਵੁੱਡ ਫਿਲਮਾਂ ਦੇ ਹਿਸਾਬ ਨਾਲ ਇਸ ਵਿੱਚ ਬਦਲਾਅ ਕੀਤੇ ਗਏ ਹਨ। ਮਰਾਠੀ ਭਾਸ਼ਾ ਵਿੱਚ ਬਣੀ ‘ਸੈਰਾਟ’ ਫਿਲਮ ਨੂੰ ਦਰਸ਼ਕਾਂ ਨੇ ਚੰਗਾ ਹੰੁਗਾਰਾ ਦਿੱਤਾ ਸੀ। 100 ਕਰੋੜ ਰੁਪਏ ਕਮਾਉਣ ਵਾਲੀ ਇਹ ਪਹਿਲੀ ਮਰਾਠੀ ਫਿਲਮ ਬਣੀ ਸੀ।