ਜਾਧਵ ਨੂੰ ਫ਼ਾਂਸੀ ਕਾਨੂੰਨ ਮੁਤਾਬਿਕ: ਸਰਤਾਜ ਅਜੀਜ

sartaj aziz

ਇਸਲਾਮਾਬਾਦ, 14 ਅਪ੍ਰੈਲ (ਪੋਸਟ ਬਿਊਰੋ)-  ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲੇ ਦੇ ਸਲਾਹਕਾਰ ਸਰਤਾਜ ਅਜੀਜ ਨੇ ਕੁਲਭੂਸ਼ਣ ਯਾਦਵ ਦੀ ਸਜ਼ਾ ‘ਤੇ ਪ੍ਰੈਸ ਕਾਂਫਰੰਸ ਕਰਦੇ ਹੋਏ ਭਾਰਤ ਦੇ ਦੋਸ਼ਾਂ ਨੂੰ ਨਕਾਰਿਆ ਹੈ। ਅਜੀਜ ਨੇ ਇਹ ਵੀ ਕਿਹਾ ਕਿ ਜਾਧਵ ਨੂੰ ਕਾਨੂੰਨ ਮੁਤਾਬਕ ਹੀ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਚਾਹੇ ਤਾਂ 40 ਦਿਨ ‘ਚ ਮਿਲਿਟ੍ਰੀ ਕੋਰਟ ਦੇ ਫੈਸਲੇ ਖਿਲਾਫ ਅਪੀਲ ਕਰ ਸਕਦਾ ਹੈ। ਸਰਤਾਜ ਅਜੀਜ ਨੇ ਕਿਹਾ ਕਿ ਜਾਧਵ ਬਲੂਚਿਸਤਾਨ ‘ਚ ਫੜਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜਾਧਵ ਕੋਲ ਦੋ ਪਾਸਪੋਰਟ ਸਨ। ਇਨ੍ਹਾਂ ‘ਚ ਇਕ ਮੁਸਲਮਾਨ ਨਾਮ ਤੋਂ ਜਦਕਿ ਦੂਜਾ ਹਿੰਦੂ ਨਾਮ ‘ਤੇ ਹੈ। ਉਹ ਕਾਰੋਬਾਰੀ ਨਹੀਂ ਜਾਸੂਸ ਹੈ। ਭਾਰਤ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।