ਜਸਪਾਲ ਗਰੇਵਾਲ ਵੱਲੋਂ ਹਰੀ ਸਿੰਘ ਤਹਿਸੀਲਦਾਰ ਦਾ ਸਨਮਾਨ

ਬਰੈਂਪਟਨ (ਹਰਜੀਤ ਬੇਦੀ): ਬੀਤੇ ਵੀਕ-ਐਂਡ ਤੇ ਗਰੇਟਰ ਟੋਰਾਂਟੋ ਮਾਰਗੇਜ਼ ਦੇ ਜਸਪਾਲ ਗਰੇਵਾਲ ਵਲੋਂ ਆਪਣੇ ਨੇੜਲੇ ਸਰਕਲ ਦੇ ਦੋਸਤਾਂ ਨਾਲ ਨਵੇਂ ਸਾਲ ਦੀ ਖੁਸ਼ੀ ਪਾਰਟੀ ਦੇ ਰੂਪ ਵਿੱਚ ਸਾਂਝੀ ਕੀਤੀ। ਇੰਡੀਆ ਤੋਂ ਆਏ ਹਰੀ ਸਿੰਘ ਤਹਿਸੀਲਦਾਰ ਇਸ ਪਾਰਟੀ ਦੇ ਵਿਸ਼ੇਸ਼ ਮਹਿਮਾਨ ਸਨ। ਉਹਨਾਂ ਤੋਂ ਇਲਾਵਾ ਜੀ ਟੀ ਐਮ ਦੇ ਬਲਜਿੰਦਰ ਲੇਲਣਾ, ਏਅਰਪੋਰਟ ਰੱਨਰਜ਼ ਕਲੱਬ ਦੇ ਸੰਧੂਰਾ ਬਰਾੜ, ਕੇਸਰ ਬੜੈਚ, ਸੁਖਦੇਵ ਸਿੱਧਵਾਂ, ਹਾਈਲੈਂਡ ਆਟੋ ਦੇ ਗੈਰੀ  ਗੈਰੀਵਾਲ , ਰਾਜ ਬੜੈਚ, ਜੈਪਾਲ ਸਿੱਧੂ, ਸੁਰਿੰਦਰ ਧਾਲੀਵਾਲ ਅਤੇ ਕਾਕਾ ਲੇਲਣਾ ਮੁੱਖ ਤੌਰ ਤੇ ਹਾਜ਼ਰ ਸਨ। ਦੇਰ ਰਾਤ ਤੱਕ ਪੰਜ ਘੰਟੇ ਚੱਲੀ ਇਸ ਸ਼ਾਨਦਾਰ ਪਾਰਟੀ ਵਿੱਚ ਸ਼ਾਮਲ ਲੋਕਾਂ ਨੇ ਭਰਪੂਰ ਆਨੰਦ ਮਾਣਦਿਆਂ ਪਿਛਲੇ ਸਾਲ ਨੂੰ ਅਲਵਿਦਾ ਤੇ ਨਵੇਂ ਸਾਲ ਨੂੰ ਖੁਸ-਼ਆਮਦੀਦ ਕਿਹਾ। ਹਰੀ ਸਿੰਘ ਤਹਿਸੀਲਦਾਰ ਨੇ ਆਪਣੇ ਜੀਵਨ ਦੇ ਤਜ਼ਰਬੇ ਬਹੁਤ ਹੀ ਰੌਚਿਕ ਢੰਗ ਨਾਲ ਸੁਣਾ ਕੇ ਬਹੁਮੁੱਲੀ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਕੀਤਾ। ਇਸੇ ਤਰ੍ਹਾਂ ਗੈਰੀ ਗਰੇਵਾਲ ਨੇ ਪੂਰੀ ਰੌਣਕ ਲਾਈ ਰੱਖੀ। ਬਲਜਿੰਦਰ ਲੇਲਣਾ ਦੀਆਂ ਗੱਲਾਂ ਵਿੱਚੋਂ ਉਹਨਾਂ ਦੇ ਕਲਾਕਾਰ ਹੋਣ ਦੀ ਪੂਰੀ ਝਲਕ ਮਿਲਦੀ ਸੀ। ਰਾਜ ਵੜੈਚ ਅਤੇ ਕੇਸਰ ਬੜੈਚ ਭਰਾਵਾਂ ਦੀ ਜੋੜੀ ਨੇ ਆਪਣੇ ਮਿੱਠੇ ਬੋਲਾਂ ਨਾਲ ਮਹਿਫਲ ਨੂੰ ਮੱਠੀ ਨਾ ਪੈਣ ਦਿੱਤਾ। ਪਾਰਟੀ ਦੇ ਹੋਸਟ ਜਸਪਾਲ ਗਰੇਵਾਲ ਦੇ ਬਜੁਰਗ ਪਿਤਾ ਸਰਦੂਲ ਸਿੰਘ ਗਰੇਵਾਲ ਨੇ ਮਹਿਮਾਨਾਂ ਨੂੰ ਅਸ਼ੀਰਵਾਦ ਦੇ ਤੌਰ ਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਜਗਤਾਰ ਗਰੇਵਾਲ ਅਤੇ ਦਿਲਦੀਪ ਗਰੇਵਾਲ ਨੇ ਮਹਿਮਾਨਾਂ ਦੀ ਪੂਰੇ ਚਾਅ ਅਤੇ ਸ਼ੌਕ ਨਾਲ ਸੇਵਾ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਬਹੁਤ ਹੀ ਸੁਆਦਲਾ ਖਾਣ-ਪੀਣ ਅਤੇ ਮਨੋਰੰਜਕ ਵਾਤਾਵਰਣ ਨੇ ਇਸ ਪਾਰਟੀ ਨੂੰ ਇੱਕ ਯਾਦਗਾਰੀ ਪਾਰਟੀ ਬਣਾ ਦਿੱਤਾ ਅਤੇ ਪਾਰਟੀ ਵਿੱਚ ਸ਼ਾਮਲ ਦੋਸਤ ਖੁਸ਼ੀਆਂ ਭਰੀਆਂ ਯਾਦਾਂ ਦੀਆਂ ਝੋਲੀਆਂ ਭਰ ਕੇ ਲੈ ਗਏ।