ਜਲਦੀ ਹੀ ਅਨਾਊਂਸ ਹੋ ਸਕਦੀ ਹੈ ‘ਹੇਰਾ ਫੇਰੀ 3’


ਅਕਸ਼ੈ ਕੁਮਾਰ, ਪਰੇਸ਼ ਰਾਵਲ ਅਤੇ ਸੁਨੀਲ ਸ਼ੈੱਟੀ ਸਟਾਰਰ ਹਿੱਟ ਕਾਮੇਡੀ ਫਰੈਂਚਾਈਜ਼ੀ ‘ਹੇਰਾਫੇਰੀ’ ਦਾ ਤੀਸਰਾ ਪਾਰਟ ਜਲਦੀ ਹੀ ਬਣ ਸਕਦਾ ਹੈ। ਇੰਡਸਟਰੀ ਦੀ ਚਰਚਾ ਹੈ ਕਿ ਪ੍ਰੋਡਿਊਸਰ ਫਿਰੋਜ਼ ਨਾਡਿਆਡਵਾਲਾ ਬੀਤੇ ਕਾਫੀ ਸਮੇਂ ਤੋਂ ਇਸ ਦੇ ਤੀਸਰੇ ਪਾਰਟ ‘ਤੇ ਕੰਮ ਕਰ ਰਹੇ ਹਨ। ਫਿਰੋਜ਼ ਇਸ ਨੂੰ ਦੂਸਰੇ ਕਲਾਕਾਰਾਂ ਦੇ ਨਾਲ ਬਣਾਉਣ ਦੀ ਤਿਆਰੀ ਕਰ ਰਹੇ ਸਨ, ਪਰ ਅਜਿਹਾ ਮੁਮਕਿਨ ਹੁੰਦਾ ਨਜ਼ਰ ਨਹੀਂ ਆਇਆ। ਫਿਲਮ ਨਾਲ ਜੁੜੇ ਕਰੀਬੀ ਸੂਤਰ ਦੀ ਮੰਨੀਏ ਤਾਂ ਇਸ ਪ੍ਰੋਜੈਕਟ ਦੀ ਆਫੀਸ਼ੀਅਲ ਅਨਾਊਂਸਮੈਂਟ ਜਲਦ ਹੀ ਕੀਤੀ ਜਾ ਸਕਦੀ ਹੈ।
ਫਿਰੋਜ਼ ਇਸ ਫਿਲਮ ਵਿੱਚ ਇੱਕ ਵਾਰ ਫਿਰ ਤੋਂ ਅਕਸ਼ੈ, ਸੁਨੀਲ ਅਤੇ ਪਰੇਸ਼ ਨੂੰ ਇਕੱਠੇ ਲੈ ਕੇ ਆਉਣ ਵਾਲੇ ਹਨ। ਫਿਲਮ ਦੇ ਲਈ ਫੀਮੇਲ ਲੀਡ ਅਤੇ ਡਾਇਰੈਕਟਰ ਨੂੰ ਜਲਦ ਹੀ ਫਾਈਨਲ ਕੀਤਾ ਜਾਏਗਾ। ‘ਹੇਰਾਫੇਰੀ’ ਫਰੈਂਚਾਈਜ਼ੀ ਦੀ ਪਹਿਲੀ ਫਿਲਮ ਸੰਨ 2000 ਵਿੱਚ ਰਿਲੀਜ਼ ਹੋਈ ਸੀ ਅਤੇ ਬੇਹੱਦ ਹਿੱਟ ਸਾਬਿਤ ਹੋਈ ਸੀ। ਇਸ ਦਾ ਫਰੈਂਚਾਈਜ਼ੀ ਦਾ ਸੈਕਿੰਡ ਪਾਰਟ 2006 ਵਿੱਚ ਰਿਲੀਜ਼ ਹੋਇਆ ਸੀ।