ਜਲਦਬਾਜ਼ੀ ਵਿੱਚ ਨਹੀਂ ਅਥੀਆ : ਸੁਨੀਲ ਸ਼ੈੱਟੀ

sunil shetty
ਸੁਨੀਲ ਸ਼ੈੱਟੀ ਅਰਸੇ ਤੋਂ ਫਿਲਮਾਂ ਤੋਂ ਦੂਰ ਹਨ। ਬਹੁਤ ਘੱਟ ਫਿਲਮਾਂ ਕਰ ਰਹੇ ਹਨ। ਉਨ੍ਹਾਂ ਦੀ ਬੇਟੀ ਅਥੀਆ ਸ਼ੈੱਟੀ ਨੇ ਸਲਮਾਨ ਖਾਨ ਦੇ ਬੈਨਰ ਦੀ ਫਿਲਮ ‘ਹੀਰੋ’ ਨਾਲ ਫਿਲਮਾਂ ਵਿੱਚ ਕਦਮ ਰੱਖਿਆ ਸੀ। ਇਸ ਪਿੱਛੋਂ ਅਗਲੀ ਫਿਲਮ ਸਾਈਨ ਕਰਨ ਵਿੱਚ ਬੜਾ ਵਕਤ ਲਾਇਆ। ਹੁਣ ਉਹ ਅਨੀਸ ਬਜ਼ਮੀ ਦੀ ਫਿਲਮ ‘ਮੁਬਾਰਕਾਂ’ ਕਰ ਰਹੀ ਹੈ।
ਸੁਨੀਲ ਕਹਿੰਦੇ ਹਨ, ‘‘ਅਥੀਆ ਨੇ ਖੁਦ ਫਿਲਮਾਂ ਚੁਣਨ ਵਿੱਚ ਜਲਦਬਾਜ਼ੀ ਨਹੀਂ ਕੀਤੀ। ਮੈਨੂੰ ਉਸ ਦੀ ਸੋਚ ਬਹੁਤ ਚੰਗੀ ਲੱਗੀ। ਅਥੀਆ ਹਮੇਸ਼ਾ ਕਹਿੰਦੀ ਰਹੀ ਕਿ ਅਜੇ ਮੈਨੂੰ ਕੌਣ ਜਾਣਦਾ ਹੈ। ਮੇਰੀ ਕੋਈ ਖਾਸ ਪਛਾਣ ਨਹੀਂ ਫਿਲਮਾਂ ਵਿੱਚ, ਇਹ ਦੱਸਣ ਲਈ ਫਿਲਮਾਂ ਨਹੀਂ ਕਰ ਸਕਦੀ। ਮੈਂ ਘੱਟ, ਪਰ ਚੰਗੀਆਂ ਫਿਲਮਾਂ ਕਰਾਂਗੀ। ਮੈਨੂੰ ਉਸ ਦੀ ਇਸ ਗੱਲ ‘ਤੇ ਹੈਰਾਨੀ ਹੋਈ, ਪ੍ਰੰਤੂ ਕਿਤੇ ਨਾ ਕਿਤੇ ਇੰਡਸਟਰੀ ਬਾਰੇ ਉਸ ਦੀ ਸੋਚ ਸਹੀ ਹੈ। ‘ਮੁਬਾਰਕਾਂ’ ਵਿੱਚ ਕਾਮਿਕ ਅੰਦਾਜ਼ ਵਿੱਚ ਦਿਖਾਈ ਦੇਵੇਗੀ। ਮੈਨੂੰ ਉਮੀਦ ਹੈ ਕਿ ਉਹ ਆਪਣੀ ਜਗ੍ਹਾ ਇੰਡਸਟਰੀ ਵਿੱਚ ਖੁਦ ਬਣਾਏਗੀ।”