ਜਪਾਨ ਦੇ ਟੀਵੀ ਅਸਾਹੀ ਨੇ ਟਾਈਗਰਜੀਤ ਸਿੰਘ ਨੂੰ ਆਪਣੇ ਪ੍ਰੋਗਰਾਮ ਲਈ ਚੁਣਿਆ

DSC00282-1024x768 DSC00284-1024x768ਜਪਾਨ ਦੀ ਉੱਘੀ ਬਰੌਡਕਾਸਟ ਕੰਪਨੀ ਟੀਵੀ ਅਸਾਹੀ ਨੇ ਕੁਸ਼ਤੀ ਦੇ ਖੇਤਰ ਦੇ ਮਹਾਰਥੀ, ਮਾਨਵਤਾਵਾਦੀ ਤੇ ਫਿਲੈਨਥਰੌਪਿਸਟ ਟਾਈਗਰਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਅੱਜ ਮੁਲਾਕਾਤ ਕੀਤੀ। ਟਾਈਗਰ ਨੂੰ ਟੀਵੀ ਅਸਾਹੀ ਵੱਲੋਂ ਇਸ ਲਈ ਚੁਣਿਆ ਗਿਆ ਕਿਉਂਕਿ ਉਹ ਜਪਾਨ ਦੇ ਇਤਿਹਾਸ ਦੇ ਦਸ ਸੱਭ ਤੋਂ ਮਸ਼ਹੂਰ ਰਹੇ ਸੈਲੇਬ੍ਰਿਟੀਜ਼ ਵਿੱਚੋਂ ਇੱਕ ਰਹੇ ਹਨ। ਟਾਈਗਰ ਤੋਂ ਇਲਾਵਾ ਬੌਕਸਿੰਗ ਦੇ ਸਰਤਾਜ਼ ਤੇ ਆਇਰਨ ਮਾਈਕ ਟਾਈਸਨ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀਵੀ ਵੱਲੋਂ ਇਸ ਕੜੀ ਨੂੰ “ਦ ਡੇਅ ਇਨ ਦ ਲਾਈਫ ਆਫ ਟਾਈਗਰ” ਦੇ ਨਾਂ ਨਾਲ ਪੇਸ਼ ਕੀਤਾ ਜਾਵੇਗਾ। ਇਹ ਇੰਟਰਵਿਊ ਐਤਵਾਰ 19 ਫਰਵਰੀ, 2017 ਨੂੰ ਰਾਤੀਂ 8:58 ਵਜੇ (ਜਪਾਨੀ ਸਮੇਂ ਅਨੁਸਾਰ) ਪੇਸ਼ ਕੀਤੀ ਜਾਵੇਗੀ।
ਟਾਈਗਰ ਦੇ ਘਰ ਤੋਂ ਬਾਅਦ ਅਸਾਹੀ ਦੀ ਟੀਮ ਨੇ ਉਨ੍ਹਾਂ ਦੇ ਨਾਲ ਸੱਭ ਤੋਂ ਪਹਿਲਾਂ ਟਾਈਗਰਜੀਤ ਸਿੰਘ ਪਬਲਿਕ ਸਕੂਲ ਦਾ ਦੌਰਾ ਕੀਤਾ, ਫਿਰ ਮੇਅਰ ਗੌਰਡ ਕ੍ਰੈਂਟਜ਼ ਨਾਲ ਮੁਲਾਕਾਤ ਲਈ ਮਿਲਟਨ ਟਾਊਨ ਹਾਲ ਦਾ ਰੁਖ ਕੀਤਾ, ਫਿਰ ਉਨ੍ਹਾਂ ਨਾਲ ਮਿਲਟਨ ਤੋਂ ਐਮਪੀ ਲੀਜ਼ਾ ਰਾਇਤ, ਰੀਜਨਲ ਕਾਉਂਸਲਰ ਮਾਈਕ ਕਲੂਐਟ ਨਾਲ ਵੀ ਮੁਲਾਕਾਤ ਕੀਤੀ। ਟਾਊਨ ਹਾਲ ਤੋਂ ਬਾਅਦ ਟਾਈਗਰਜ਼ ਓਕਵਿੱਲੇ ਸਥਿਤ ਹਾਲਟਨ ਰੀਜਨਲ ਪੁਲਿਸ ਦੇ ਹੈੱਡਕੁਆਰਟਰ ਪਹੁੰਚੇ ਜਿੱਥੇ ਉਨ੍ਹਾਂ ਪੁਲਿਸ ਚੀਫ ਸਟੀਫਨ ਟੈਨਰ, ਡਿਪਟੀ ਚੀਫ ਨਿਸ਼ਾਨ ਦੁਰਾਇਪਾਹ ਤੇ ਡਿਟੈਕਟਿਵ ਕਾਂਸਟੇਬਲ ਗੈਰੀ ਹਾਂਸ (ਟਾਈਗਰ ਦੇ ਦੂਜੇ ਬੇਟੇ) ਨਾਲ ਮੁਲਾਕਾਤ ਕੀਤੀ।
ਅਗਲਾ ਦੌਰਾ ਉਨ੍ਹਾਂ ਟੋਰਾਂਟੋ ਵਿੱਚ ਬ੍ਰਹਮ ਕੁਮਾਰੀਜ਼ ਦੇ ਸੈਂਟਰ ਦਾ ਕੀਤਾ। ਫਿਰ ਉਹ ਕੈਨੇਡੀਅਨ ਐਲਈਡੀ ਨਿਰਮਾਤਾ ਕੰਪਨੀ ਕੌਂਕਸਕੌਰਪ, ਜਿਸ ਦੇ ਟਾਈਗਰ ਅੰਬੈਸਡਰ ਹਨ ਤੇ ਟਾਈਗਰ ਜੂਨੀਅਰ ਭਾਈਵਾਲ ਹਨ, ਪਹੁੰਚੇ। ਫਿਰ ਉਹ ਟਰੌਏ ਡਾਈਨਰ ਵਿੱਚ ਗਏ ਜਿੱਥੇ ਉਨ੍ਹਾਂ ਟਾਈਗਰਜੀਤ ਸਿੰਘ ਦੀਆਂ ਯਾਦਗਾਰੀ ਤਸਵੀਰਾਂ ਤੇ ਟਾਈਗਰਜੀਤ ਸਿੰਘ ਫਾਊਂਡੇਸ਼ਨ ਦੇ ਚੈਰਿਟੀ ਪ੍ਰੋਗਰਾਮਾਂ ਦੀਆਂ ਤਸਵੀਰਾਂ ਵੇਖੀਆਂ।