ਜਦ ਸਲਮਾਨ ਖਾਨ ਨੇ ਮਾਰ ਦਿੱਤਾ ਸੁਭਾਸ਼ ਘਈ ਨੂੰ ਥੱਪੜ

salman khan
ਸਲਮਾਨ ਖਾਨ ਇੱਕ ਵਾਰ ਇੰਨਾ ਗੁੱਸਾ ਵਿੱਚ ਆਏ ਕਿ ਉਨ੍ਹਾਂ ਨੇ ਫਿਲਮਕਾਰ ਸੁਭਾਸ਼ ਘਈ ਨੂੰ ਥੱਪੜ ਮਾਰ ਦਿੱਤਾ ਸੀ। ਇਹ ਸਾਲ 2001 ਦੀ ਗੱਲ ਹੈ। ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਸਲਮਾਨ ਨੇ ਘਈ ‘ਤੇ ਹੱਥ ਉਠਾ ਦਿੱਤਾ। ਸਲਮਾਨ ਤੋਂ 2002 ਵਿੱਚ ਇੱਕ ਇੰਟਰਵਿਊ ਦੌਰਾਨ ਪੁੱਛਿਆ ਸੀ ਕਿ ‘ਕੀ ਤੁਸੀਂ ਐਸ਼ਵਰਿਆ ਰਾਏ ਨੂੰ ਮਾਰਦੇ ਸੀ?’ ਸਲਮਾਨ ਨੇ ਕਿਹਾ, ‘ਨਹੀਂ, ਮੈਂ ਉਸ ਨੂੰ ਕਦੇ ਨਹੀਂ ਮਾਰਿਆ, ਮੈਂ ਆਪਣੇ ਜੀਵਨ ਵਿੱਚ ਸਿਰਫ ਇੱਕ ਹੀ ਵਿਅਕਤੀ ਉੱਤੇ ਹੱਥ ਚੁੱਕਿਆ ਹੈ, ਉਹ ਹਨ ਸੁਭਾਸ਼ ਘਈ। ਇਸ ਦੇ ਲਈ ਮੈਨੂੰ ਅਗਲੇ ਦਿਨ ਹੀ ਉਨ੍ਹਾਂ ਤੋਂ ਮੁਆਫੀ ਮੰਗਣੀ ਪਈ ਸੀ।’ ਸਲਮਾਨ ਨੇ ਦੱਸਿਆ, ‘ਇਸ ਇਨਸਾਨ ਨੇ ਮੈਨੂੰ ਚਮਚਾ ਮਾਰਿਆ, ਇਥੋਂ ਤੱਕ ਕਿ ਪਲੇਟ ਮੇਰੇ ਸਿਰ ਉੱਤੇ ਤੋੜ ਦਿੱਤੀ। ਤਦ ਮੈਨੂੰ ਗੁੱਸਾ ਆ ਗਿਆ।’
ਘਈ ਨੇ ਵੀ ਇੱਕ ਰਾਈਟਅਪ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਸਲੀਮ ਸਾਹਬ ਨੇ ਸਲਮਾਨ ਨੂੰ ਉਸ ਕੋਲੋਂ ਮੁਆਫੀ ਮੰਗਣ ਲਈ ਭੇਜਿਆ ਸੀ। ਗੌਰ ਤਲਬ ਹੈ ਕਿ 2008 ਵਿੱਚ ਦੋਵਾਂ ਦੇ ਰਿਸ਼ਤੇ ਇੰਨੇ ਵਧੀਆ ਹੋ ਗਏ ਕਿ ਉਨ੍ਹਾਂ ਨੇ ਇਕੱਠੇ ਇੱਕ ਫਿਲਮ ‘ਯੁਵਰਾਜ’ ਕੀਤੀ।