ਜਦ ਮਨੀਸ਼ਾ ਕੋਇਰਾਲਾ ਬਣੀ ਨਰਗਿਸ


ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਵਿੱਚ ਬਣੀ ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਦਾ ਨਵਾਂ ਪੋਸਟਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ। ਇਸ ਵਿੱਚ ਸੰਜੇ ਦੀ ਮਾਂ ਅਤੇ ਮਸ਼ਹੂਰ ਅਭਿਨੇਤਰੀ ਨਰਗਿਸ ਦੱਤ ਦਾ ਰੋਲ ਨਿਭਾ ਰਹੀ ਮਨੀਸ਼ਾ ਕੋਇਰਾਲਾ ਦਾ ਲੁਕ ਸਾਹਮਣੇ ਆਇਆ ਹੈ। ਇਸ ਦੇ ਇਲਾਵਾ ਕਈ ਵਾਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਮਨੀਸ਼ਾ ਬਿਲਕੁਲ ਨਰਗਿਸ ਵਰਗੀ ਦਿਖਾਈ ਦੇ ਰਹੀ ਹੈ।
ਇਸ ਲੁਕ ਦੇ ਬਾਰੇ ਮਨੀਸ਼ਾ ਦੱਸਿਆ, ‘‘ਮੈਂ ਤੇ ਰਾਜਕੁਮਾਰ ਹਿਰਾਨੀ ਨੇ ਇਸ ਲੁਕ ‘ਤੇ ਕਾਫੀ ਡਿਸਕਸ਼ਨ ਕੀਤਾ। ਹਿਰਾਨੀ ਨੇ ਮੈਨੂੰ ਨਰਗਿਸ ਜੀ ਦੀ ਡਾਕੂਮੈਂਟਰੀ ਦਿਖਾਈ ਤੇ ਪ੍ਰਿਆ ਨੇ ਮੈਨੂੰ ਉਨ੍ਹਾਂ ਦੀ ਬੁਕ ‘ਮਿਸਟਰ ਐਂਡ ਮਿਸਿਜ਼ ਦੱਤ : ਮੈਮੋਰੀਜ਼ ਆਫ ਅਵਰ ਪੇਰੈਂਟਸ’ ਦਿੱਤੀ। ਅਸੀਂ ਕਈ ਵਿਗ ਅਤੇ ਹੇਅਰਸਟਾਈਲ ਟ੍ਰਾਈ ਕੀਤੇ, ਤਦ ਜਾ ਕੇ ਇਹ ਲੁਕ ਫਾਈਨਲ ਹੋਈ।” ਸੁਨੀਲ ਦੱਤ ਨਾਲ ਜੁੜੀਆਂ ਯਾਦਾਂ ਸਾਂਝਾਂ ਕਰਦੇ ਹੋਏ ਮਨੀਸ਼ਾ ਨੇ ‘ਸੰਜੂ’ ਦੇ ਟ੍ਰੇਲਰ ਲਾਂਚਰ ਦੌਰਾਨ ਦੱਸਿਆ ਸੀ, ‘‘ਜਦ ਮੇਰੀ ਫਿਲਮ ‘ਬਾਂਬੇ’ ਰਿਲੀਜ਼ ਹੋਈ ਸੀ ਤਾਂ ਸੁਨੀਲ ਜੀ ਨੇ ਮੈਨੂੰ ਬੁਲਾ ਕੇ ਕਿਹਾ ਸੀ ਕਿ ਮੈਂ ਨਰਗਿਸ ਦੀ ਤਰ੍ਹਾਂ ਦਿਸਦੀ ਹਾਂ।”