ਜਗੀਰ

-ਲਖਨ

ਬਹੁ ਕੀਮਤੀ ਜਾਗੀਰ ਮੇਰੇ ਕੋਲ ਏ,
ਤੇਰੀ ਇੱਕ ਤਸਵੀਰ ਮੇਰੇ ਕੋਲ ਏ।

ਮੁਕਦਾ ਨਾ ਸੁਕਦਾ ਚੰਦਰਾ ਐਸਾ
ਅੱਖਾਂ ਦਾ ਖਾਰਾ ਨੀਰ ਮੇਰੇ ਕੋਲ ਏ।

ਤਕਲੀਫ ਦਿੰਦੀ ਆਈ ਜੋ ਚਿਰਾਂ ਤੋਂ,
ਸੀਨੇ ਵਿੱਚ ਐਸੀ ਪੀੜ ਮੇਰੇ ਕੋਲ ਏ।

ਕਦੇ ਕਹਿੰਦੀ ਸੀ ਜਿਸ ਨੂੰ ਤੂੰ ਤਾਜ ਮਹਿਲ,
ਉਹ ਦਿਲ ਲੀਰੋ ਲੀਰ ਮੇਰੇ ਕੋਲ ਏ।

ਸਖਤ ਸਜ਼ਾਵਾਂ ਤਾਂ ਮਿਲਣੀਆਂ ਹੀ ਸਨ,
ਤੇਰੇ ਜਿਹਾ ਜੇ ਪੀਰ ਮੇਰੇ ਕੋਲ ਏ।

ਲਖਨ ਮੇਘੀਆਂ ਦੇ ਅੰਦਰ ਵਸਦਾ ਜੋ,
ਇੱਕ ਲੇਖਕ ਫਕੀਰ ਮੇਰੇ ਕੋਲ ਏ।