ਚੰਗੀ ਸਕ੍ਰਿਪਟ ਮਿਲਣ ‘ਤੇ ਹੀ ਪੰਜਾਬੀ ਫਿਲਮ ਕਰਾਂਗੀ : ਰਿਚਾ

richa chadda
ਅੱਜ ਵੀ ਲੋਕ ਰਿਚਾ ਨੂੰ ਭੋਲੀ ਪੰਜਾਬਣ ਕਹਿ ਕੇ ਕੰਪਲੀਮੈਂਟ ਦੇਣ ਤੋਂ ਨਹੀਂ ਥਕਦੇ। ਫਿਲਮ ‘ਫੁਕਰੇ’ ਵਿੱਚ ਨਿਭਾਏ ਉਸ ਦੇ ਇਸ ਕਿਰਦਾਰ ਨੂੰ ਲੋਕ ਭੁੱਲੇ ਨਹੀਂ। ਰਿਚੀ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦਾ ਹਿੱਸਾ ਰਹਿ ਚੁੱਕੀ ਹੈ, ਪਰ ਲੋਕ ਇਸ ਗੱਲ ਤੋਂ ਅਣਜਾਣ ਹਨ। ਰਿਚਾ ਅਸਲ ਵਿੱਚ ਇੰਟਰਨੈਟ ‘ਤੇ ਆਈ ਸ਼ਾਰਟ ਪੰਜਾਬੀ ਫਿਲਮ ‘ਖੂਨ ਆਲੀ ਚਿੱਠੀ’ ਕਰ ਚੁੱਕੀ ਹੈ।
ਰਿਚਾ ਕਹਿੰਦੀ ਹੈ, ‘‘ਕਾਫੀ ਸਮਾਂ ਪਹਿਲਾਂ ਮੈਂ ਪੰਜਾਬੀ ਸ਼ਾਰਟ ਫਿਲਮ ਕੀਤੀ ਸੀ। ਮੇਰੇ ਕੋਲ ਕਾਫੀ ਪੰਜਾਬੀ ਫਿਲਮਾਂ ਦੇ ਆਫਰ ਆਉਂਦੇ ਰਹਿੰਦੇ ਹਨ, ਪਰ ਮੈਂ ਕਿਸੇ ਫਿਲਮ ਦੀ ਹਾਮੀ ਨਹੀਂ ਭਰੀ ਕਿਉਂਕਿ ਜੋ ਕਹਾਣੀ ਅਤੇ ਰੋਲ ਮੈਨੂੰ ਮਿਲੇ, ਉਹ ਮੈਨੂੰ ਬਿਲਕੁਲ ਪਸੰਦ ਨਹੀਂ ਆਏ। ਨਾਲ ਹੀ ਸਕ੍ਰਿਪਟ ਵੀ ਇੰਨੀ ਦਮਦਾਰ ਨਹੀਂ ਸੀ। ਭਵਿੱਖ ਵਿੱਚ ਜੇ ਕੋਈ ਚੰਗੀ ਫਿਲਮ ਮੇਰੇ ਕੋਲ ਆਉਂਦੀ ਹੈ ਤਾਂ ਮੈਂ ਉਸ ਨੂੰ ਕਰਨ ਤੋਂ ਪਹਿਲਾਂ ਸੋਚ ਸਕਦੀ ਹਾਂ, ਬੱਸ ਕਹਾਣੀ ਵਿੱਚ ਕੁਝ ਅਲੱਗ ਹੋਣਾ ਜ਼ਰੂਰੀ ਹੈ।”