ਚੈਂਪੀਅਨਜ਼ ਟਰਾਫੀ: ਬੰਗਲਾਦੇਸ਼ ਨੇ ਕੀਤਾ ਵੱਡਾ ਉਲਟਫੇਰ, ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

bangladesh won 2 bangladesh won 3 bangladesh won

ਕਾਰਡਿਫ, 9 ਜੂਨ (ਪੋਸਟ ਬਿਊਰੋ)- ਚੈਂਪੀਅਨ ਟਰਾਫ਼ੀ ਦੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਅੱਜ ਬੰਗਲਾਦੇਸ਼ ਨੇ ਸ਼ਾਕਿਬ-ਉਲ-ਹਸਨ (114) ਅਤੇ ਮਹਿਮੂਦੁਲਾਹ  (102) ਦੇ ਸੈਂਕੜਿਆਂ ਸਦਕਾ ਨਿਊਜ਼ੀਲੈਂਡ ’ਤੇ ਪੰਜ ਵਿਕਟਾਂ ਦੀ ਜਿੱਤ ਹਾਸਲ ਕਰਕੇ ਵੱਡਾ ਉਲਟ ਫੇਰ ਕਰ ਦਿੱਤਾ। ਇਸ ਤੋਂ ਪਹਿਲਾਂ ਮੁਸੱਦਕ ਹੁਸੈਨ ਦੀਆਂ ਤਿੰਨ ਵਿਕਟਾਂ ਦੀ ਮੱਦਦ ਨਾਲ ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਉੱਤੇ 265 ਦੌੜਾਂ ’ਤੇ ਰੋਕ ਦਿੱਤਾ। ਉਸਨੇ ਸਿਰਫ 13 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮੁਸੱਦਕ ਨੇ 44ਵੇਂ ਓਵਰ ਵਿੱਚ ਨੀਲ ਬਰੂਮ (36), ਕੋਰੇ ਐਂਡਰਸਨ (0) ਨੂੰ ਪਵੇਲੀਅਨ ਭੇਜਿਆ ਅਤੇ 46ਵੇਂ ਓਵਰ ਵਿੱਚ ਜੇਮਜ ਨੀਸ਼ਾਮ (23) ਆਊਟ ਹੋ ਗਿਆ।

ਨਿਊਜ਼ੀਲੈਂਡ ਆਖਰੀ ਦਸ ਓਵਰਾਂ ਵਿੱਚ ਸਿਰਫ 62 ਦੌੜਾਂ ਹੀ ਬਣਾ ਸਕਿਆ। ਇਸ ਤੋਂ ਪਹਿਲਾਂ ਟਾਸ ਜਿਤ ਕੇ ਨਿਊਜ਼ੀਲੈਂਡ ਨੇ ਚੰਗੀ ਸ਼ੁਰੂਆਤ ਕੀਤੀ। ਕਪਤਾਨ ਕੈੱਨ ਵਿਲੀਅਮਸਨ ਨੇ 69 ਗੇਂਦਾਂ ਵਿੱਚ 57 ਦੌੜਾਂ ਬਣਾਈਆਂ ਜਦੋਂ ਕਿ ਰੋਸ ਟੇਲਰ ਨੇ 82 ਗੇਂਦਾਂ ਵਿੱਚ 63 ਦੌੜਾਂ ਬਣਾਈਆਂ ਪਰ ਆਖਰੀ ਓਵਰਾਂ ਵਿੱਚ ਬੱਲੇਬਾਜ਼ ਇਸ ਲੈਅ ਨੂੰ ਕਾਇਮ ਨਹੀ ਰੱਖ ਸਕੇ। ਨਿਊਜ਼ੀਲੈਂਡ ਨੇ 39 ਵੇਂ ਓਵਰ ਵਿੱਚ ਤਿੰਨ ਵਿਕਟਾਂ ਉੱਤੇ 201 ਦੌੜਾਂ ਬਣਾ ਲਈਆਂ ਸਨ  ਪਰ 40ਵੇਂ ਓਵਰ ਵਿੱਚ ਸਕੋਰ ਚਾਰ ਵਿਕਟਾਂ ਉੱਤੇ 203 ਦੌੜਾਂ ਸੀ। ਅਜਿਹਾ ਲੱਗ ਰਿਹਾ ਸੀ ਕਿ ਟੀਮ ਤਿੰਨ ਸੌ ਦੌੜਾਂ ਦੇ ਕਰੀਬ ਪੁੱਜ ਜਾਵੇਗੀ ਪਰ ਅਜਿਹਾ ਸੰਭਵ ਨਾ ਹੋਇਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਕਾਫੀ ਤੇਜ਼ ਸ਼ੁਰੂਆਤ ਕੀਤੀ। ਮਾਰਟਿਨ ਗੁਪਿਟਲ (33)ਅਤੇ ਲਿਊਕ ਰੋਚੀ (16) ਨੇ ਚੌਕੇ ਲਾਏ। ਗੁਪਿਟਲ 13ਵੇਂ ਓਵਰ ਵਿੱਚ ਆਪਣੀ ਵਿਕਟ ਗਵਾ ਬੈਠਾ। ਦੋ ਵਿਕਟਾਂ ਡਿਗਣ ਬਾਅਦ ਕਪਤਾਨ ਕੇਨ ਵਿਲੀਅਮਸਨ ਅਤੇ ਟੇਲਰ ਨੇ ਮੋਰਚਾ ਸਾਂਭਿਆ। ਵਿਲੀਅਮਸਨ ਨੇ 15ਵੇਂ ਓਵਰ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਉਹ ਤੀਹਵੇਂ ਓਵਰ ਵਿੱਚ ਰਨਆਊਟ  ਹੋ ਗਿਆ। ਟੇਲਰ 39 ਓਵਰ ਵਿੱਚ ਰਹਿਮਾਨ ਦਾ ਸ਼ਿਕਾਰ ਹੋ ਗਿਆ । ਉਸਨੇ ਛੇ ਚੌਕਿਆਂ ਦੀ ਮੱਦਦ ਨਾਲ 63 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਮੀਂਹ ਕਾਰਨ ਮੈਚ ਇੱਕ ਘੰਟਾ ਪਛੜ ਕੇ ਸ਼ੁਰੂ ਹੋਇਆ ਪਰ ਓਵਰਾਂ ਦੀ ਗਿਣਤੀ ਵਿੱਚ ਕਟੌਤੀ ਨਹੀ ਕੀਤੀ ਗਈ।