ਚੈਂਪੀਅਨਜ਼ ਟਰਾਫੀ: ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਫਾਈਨਲ ’ਚ

india won 1 india won 2 india won

ਬਰਮਿੰਘਮ, 15 ਜੂਨ (ਪੋਸਟ ਬਿਊਰੋ)- ਭਾਰਤ ਨੇ ਅੱਜ ਇੱਥੇ ਖੇਡੇ ਦੂਜੇ ਸੈਮੀ ਫਾਈਨਲ ਵਿੱਚ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਆਈਸੀਸੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਹੁਣ ਭਾਰਤ 18 ਜੂਨ ਨੂੰ ਫਾਈਨਲ ਵਿੱਚ ਆਪਣੇ ਰਿਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇਗਾ। ਦੋ ਵਾਰ ਚੈਂਪੀਅਨਜ਼ ਟਰਾਫੀ ਜਿੱਤ ਚੁੱਕਾ ਭਾਰਤ ਤੀਜੀ ਵਾਰ ਫਾਈਨਲ ਵਿੱਚ ਪੁੱਜਾ ਹੈ।

ਅੱਜ ਰੋਹਿਤ ਸ਼ਰਮਾ ਨੇ ਟੀਮ ਇੰਡੀਆ ਦੇ ਪ੍ਰਬੰਧਕਾਂ  ਨੂੰ ਟੀਮ ਵਿੱਚ ਵੈਸਟ ਇੰਡੀਜ਼ ਦੌਰੇ ਲਈ ਚੋਣ ਨਾ ਕਰਨ ਦਾ ਕਰਾਰਾ ਜਵਾਬ ਦਿੰਦਿਆਂ ਨਾਬਾਦ 123 ਦੌੜਾਂ ਠੋਕ ਕੇ ਕਪਤਾਨ ਵਿਰਾਟ ਕੋਹਲੀ ਨਾਬਾਦ (96) ਦੇ ਨਾਲ 178 ਦੌੜਾਂ ਦੀ ਅਜਿੱਤ ਸਾਂਝੇਦਾਰੀ ਕਰਦਿਆਂ ਪਿਛਲੇ ਚੈਂਪੀਅਨ ਭਾਰਤ ਨੂੰ 9 ਵਿਕਟਾਂ ਦੀ ਇੱਕ ਤਰਫਾ ਜਿੱਤ ਦਿਵਾਈ। ਭਾਰਤ ਨੇ ਬੰਗਲਾਦੇਸ਼ ਨੂੰ 50 ਓਵਰਾਂ ਵਿੱਚ ਸੱਤ ਵਿਕਟਾਂ ਉੱਤੇ 264 ਦੌੜਾਂ ’ਤੇ ਰੋਕ ਕੇ ਰੋਹਿਤ ਸ਼ਰਮਾ ਦੇ ਸੈਂਕੜੇ, ਵਿਰਾਟ ਦੇ ਅਰਧ ਸੈਂਕੜੇ ਅਤੇ ਸ਼ਿਖਰ ਧਵਨ ਦੀ 46 ਦੌੜਾਂ ਦੀ ਪਾਰੀ ਨਾਲ 40.1 ਓਵਰ ਵਿੱਚ 265 ਦੌੜਾਂ ਬਣਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਸਪਿੰਨਰ ਯਾਧਵ ਦੀ ਅਵਗਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਵਿਚਕਾਰਲੇ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੰਗਲਾਦੇਸ਼ ਦੇ ਤਮੀਮ ਇਕਬਾਲ ਅਤੇ ਮੁਸ਼ਫਿਕਰ ਰਹੀਮ ਦੀ ਸੈਂਕੜੇ ਦੀ ਸਾਂਝੇਦਾਰੀ ਦੇ ਬਾਵਜੂਦ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਦੂਜੇ ਸੈਮੀ ਫਾਈਨਲ ਵਿੱਚ ਅੱਜ ਇੱਥੇ ਸੱਤ ਵਿਕਟਾਂ ਉੱਤੇ 264 ਦੌੜਾਂ ਹੀ ਬਣਾਉਣ ਦਿੱਤੀਆਂ। ਭੁਵਨੇਸ਼ਵਰ ਕੁਮਾਰ ਨੇ ਸ਼ੁਰੂਆਤ ਵਿੱਚ ਹੀ ਦੋ ਵਿਕਟਾਂ ਕੱਢ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਪਰ ਇਸ ਤੋਂ ਬਾਅਦ ਤਮੀਮ (70) ਅਤੇ ਮੁਸ਼ਾਫਿਕਰ (61) ਨੇ ਤੀਜੇ ਓਵਰ ਲਈ 123 ਦੌੜਾਂ ਜੋੜ ਕੇ ਟੀਮ ਨੂੰ ਮੁੱਢਲੇ ਝਟਕਿਆਂ ਤੋਂ ਉਭਾਰਿਆ।
ਜਾਧਵ ਭਾਰਤ ਦਾ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਉਸ ਨੇ 22 ਦੌੜਾਂ ਦੇ ਕੇ ਤਮੀਮ ਅਤੇ ਮੁਸ਼ਫਿਕਰ ਦੀਆਂ ਅਹਿਮ ਵਿਕਟਾ ਲਈਆਂ। ਜਸਪ੍ਰੀਤ ਬਮਰਾ ਨੇ 39 ਦੌੜਾਂ ਦੇ ਕੇ ਦੋ ਅਤੇ ਭੁਵਨੇਸ਼ਵਰ ਕੁਮਾਰ ਨੇ 53 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਰਵਿਦਰ ਜਡੇਜ਼ਾ ਨੇ 48 ਦੌੜਾਂ ਦੇ ਕੇ ਇੱਕ ਵਿਕਟ ਲਈ ਜਿਸ ਨਾਲ ਉਹ ਚੈਂਪੀਅਨ ਟਰਾਫੀ ਵਿੱਚ ਸਭ ਤੋਂ ਵੱਧ 16 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ।