ਚਿੜੀਆਂ

-ਦਿਲਜੀਤ ਬੰਗੀ

ਹੁਣ ਸਾਡੇ ਵਿਹੜਿਆਂ ਵਿੱਚ
ਪਹਿਲਾਂ ਵਾਂਗ ਨਾ ਆਵਣ ਚਿੜੀਆਂ,
ਸੁੰਨੇ-ਸੁੰਨੇ ਪਏ ਨੇ ਵਿਹੜੇ
ਚੀਂ-ਚੀਂ ਨਾ ਹੁਣ ਗਾਵਣ ਚਿੜੀਆਂ।

ਖੌਰੇ ਕਿੱਥੇ ਹਨ ਰਹਿੰਦੀਆਂ ਚਿੜੀਆਂ?
ਬੜੀਆਂ ਘੱਟ, ਸਿਰਫ ਇਕ ਦੋ
ਨਜ਼ਰੀਂ ਹਨ ਪੈਂਦੀਆਂ ਚਿੜੀਆਂ।

ਕੌਣ ਹੈ ਜ਼ਿੰਮੇਵਾਰ ਇਨ੍ਹਾਂ ਦੀ ਚੁੱਪ ਦਾ?
ਜੋ ਖਤਮ ਇਨ੍ਹਾਂ ਨੂੰ ਕਰ ਰਿਹਾ
ਤੇ ਚਾਅ ਇਨ੍ਹਾਂ ਦੇ ਲੁੱਟਦਾ।