ਚਿਹਰੇ ਉਤੇ ਵੈਕਸਿੰਗ ਕਿੰਨੀ ਸਹੀ


ਚਿਹਰੇ ‘ਤੇ ਵੈਕਸਿੰਗ : ਬਿਊਟੀ ਐਕਸਪਰਟ ਦੀ ਮੰਨੀਏ ਤਾਂ ਵਾਰ-ਵਾਰ ਵੈਕਸਿੰਗ ਕਰਵਾਉਣ ਨਾਲ ਵਾਲ ਵਧਣ ਦੀ ਰਫਤਾਰ ਵੀ ਘੱਟ ਜਾਂਦੀ ਹੈ, ਪਰ ਇਹ ਬਹੁਤ ਦਰਦ ਵਾਲਾ ਹੁੰਦਾ ਹੈ ਕਿਉਂਕਿ ਇਸ ਵਿੱਚ ਚਮੜੀ ‘ਤੇ ਵੈਕਸ ਲਾ ਕੇ ਉਸ ਨੂੰ ਇੱਕ ਸਟਿ੍ਰਪ ਨਾਲ ਢੱਕਿਆ ਜਾਂਦਾ ਹੈ ਤੇ ਕੁਝ ਦੇਰ ਬਾਅਦ ਉਸ ਸਟਿ੍ਰਪ ਨੂੰ ਵਾਲਾਂ ਦੇ ਵਧਣ ਦੀ ਉਲਟੀ ਦਿਸ਼ਾ ਵਿੱਚ ਜ਼ੋਰ ਨਾਲ ਖਿੱਚਿਆ ਜਾਂਦਾ ਹੈ, ਜਿਸ ਨਾਲ ਸਾਰੇ ਵਾਲ ਜੜ੍ਹ ਸਮੇਤ ਬਾਹਰ ਆ ਜਾਂਦੇ ਹਨ।
ਕਿਹੜੀਆਂ ਔਰਤਾਂ ਲਈ ਸਹੀ ਹੈ ਵੈਕਸਿੰਗ : ਜਿਨ੍ਹਾਂ ਲੋਕਾਂ ਦੇ ਚਿਹਰੇ ‘ਤੇ ਬਹੁਤ ਜ਼ਿਆਦਾ ਵਾਲ ਹੋਣ, ਉਨ੍ਹਾਂ ਲਈ ਵੈਕਸਿੰਗ ਕਰਨਾ ਚੰਗਾ ਬਦਲ ਹੈ, ਕਿਉਂਕਿ ਉਨ੍ਹਾਂ ਲਈ ਥ੍ਰੈਡਿੰਗ ਬਹੁਤ ਸਮਾਂ ਲੈਣ ਵਾਲੀ ਸਿੱਧ ਹੋ ਸਕਦੀ ਹੈ। ਵੈਕਸਿੰਗ ਨਾਲ ਵਾਲ ਜੜ੍ਹੋਂ ਵੱਖ ਹੋ ਜਾਂਦੇ ਹਨ, ਜਿਸ ਤੋਂ ਬਾਅਦ ਚਮੜੀ ਮੁਲਾਇਮ ਤੇ ਚਮਕਦੀ ਹੈ। ਸਭ ਤੋਂ ਵੱਡੀ ਗੱਲ ਇਸ ਦਾ ਅਸਰ ਵੀ ਕਾਫੀ ਲੰਬੇ ਸਮੇਂ ਤੱਕ ਰਹਿੰਦਾ ਹੈ।
ਚਿਹਰੇ ‘ਤੇ ਵੈਕਸਿੰਗ : ਰੈਗੂਲਰ ਵਕਫੇ ‘ਤੇ ਵੈਕਸਿੰਗ ਕਰਾਉਣ ਨਾਲ ਚਿਹਰੇ ‘ਤੇ ਮੌਜੂਦ ਦਾਗ-ਧੱਬਿਆਂ ਆਦਿ ਦੇ ਨਿਸ਼ਾਨਾ ਨੂੰ ਦੂਰ ਕੀਤਾ ਜਾ ਸਕਦਾ ਹੈ। ਉਂਝ ਵੀ ਲੇਜ਼ਰ ਤੇ ਐਲਕਟ੍ਰੋਲਿਸਿਸ ਦੇ ਮੁਕਾਬਲੇ ਇਹ ਕਾਫੀ ਸਸਤਾ ਹੈ, ਜਿਸ ਦੇ ਨਤੀਜੇ ਵੀ ਚੰਗੇ ਹੁੰਦੇ ਹਨ।
ਵੈਕਸਿੰਗ ਦਾ ਅਸਰ : ਪੂਰੇ ਚਿਹਰੇ ਦੀ ਵੈਕਸਿੰਗ ਵਿੱਚ ਕਾਫੀ ਦਰਦ ਹੁੰਦਾ ਹੈ ਤੇ ਕਈ ਵਾਰ ਵੈਕਸਿੰਗ ਤੋਂ ਬਾਅਦ ਲਾਲਗੀ ਆ ਜਾਂਦੀ ਹੈ। ਉਂਝ ਵੀ ਵੈਕਸ ‘ਚ ਕਈ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਕਾਰਨ ਸਕਿਨ ‘ਚ ਇਨਫੈਕਸ਼ਨ ਹੋਣ ਦਾ ਖਤਰਾ ਕਾਫੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਵੈਕਸਿੰਗ ਨਾਲ ਚਮੜੀ ਪਤਲੀ ਹੋਣ ਲੱਗਦੀ ਹੈ, ਜਿਸ ਕਾਰਨ ਚਮੜੀ ‘ਤੇ ਬਲੱਡ ਪੈਚਿਸ ਦਿਸਣ ਲੱਗਦੇ ਹਨ। ਜੇ ਆਇਲੀ ਸਕਿਨ ‘ਤੇ ਵੈਕਸਿੰਗ ਕੀਤੀ ਜਾਵੇ ਤਾਂ ਵੈਕਸਿੰਗ ਤੋਂ ਬਾਅਦ ਪਿੰਪਲਸ ਤੇ ਰੈਸ਼ਿਜ਼ ਦੀ ਸਮੱਸਿਆ ਵਧ ਜਾਂਦੀ ਹੈ। ਕਈ ਵਾਰ ਸਕਿਨ ਦੇ ਰੰਗ ‘ਚ ਫਰਕ ਆਉਣ ਲੱਗਦਾ ਹੈ। ਵੈਕਸਿੰਗ ਕਰਵਾਉਣ ਤੋਂ ਬਾਅਦ ਘੱਟੋ-ਘੱਟ 24 ਘੰਟਿਆਂ ਤੱਕ ਬਾਹਰ ਧੁੱਪ ਵਿੱਚ ਨਹੀਂ ਜਾਣਾ ਚਾਹੀਦਾ।
ਸਾਵਧਾਨੀਆਂ
ਇਹ ਤਾਂ ਸਪੱਸ਼ਟ ਹੈ ਕਿ ਚਮੜੀ ‘ਤੇ ਵੈਕਸਿੰਗ ਕਰਵਾਉਣਾ ਸਕਿਨ ਲਈ ਨੁਕਸਾਨਦਾਇਕ ਹੁੰਦਾ ਹੈ, ਪਰ ਕੁਝ ਸਾਵਧਾਨੀਆਂ ਵਰਤ ਕੇ ਕੁਝ ਹੱਦ ਤੱਕ ਇਨ੍ਹਾਂ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਵੈਕਸਿੰਗ ਕਰਨ ਤੋਂ ਪਹਿਲਾਂ ਕੂਹਣੀ ‘ਤੇ ਵੀ ਵੈਕਸਿੰਗ ਕਰਵਾ ਕੇ ਪੈਚ ਟੈਸਟ ਕਰਨਾ ਨਾ ਭੁੱਲੋ।