ਚਾਰ ਸੌ ਕਰੋੜ ਰੁਪਏ ਦੀ ਠੱਗੀ ਦੇ ਕੇਸ ਦੀ ਬਹਿਸ 11 ਨੂੰ ਹੋਵੇਗੀ

court
* ਬਿਕਰਮ ਸਿੰਘ ਮਜੀਠੀਆ ਦੇ ਨੇੜੂ ਦੱਸੇ ਜਾਂਦੇ ਹਨ ਕੇਸ ਦੇ ਦੋਸ਼ੀ
ਅੰਮ੍ਰਿਤਸਰ, 2 ਅਪ੍ਰੈਲ (ਪੋਸਟ ਬਿਊਰੋ)- ਜੱਜ ਹਰੀਸ਼ ਕੁਮਾਰ ਦੀ ਅਦਾਲਤ ਨੇ ਚਾਰ ਸੌ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਦੇ ਕੇਸ ਵਿੱਚ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਖਾਸ ਬੰਦਾ ਕਹਾ ਜਾਣ ਵਾਲੇ ਕੌਂਸਲਰ ਅਮਰਬੀਰ ਸਿੰਘ ਸੰਧੂ ਦੇ ਸਮੇਤ 12 ਜਣਿਆਂ ਖਿਲਾਫ ਦਾਇਰ ਸ਼ਿਕਾਇਤ ‘ਤੇ ਸੁਣਵਾਈ 11 ਅਪ੍ਰੈਲ ਨੂੰ ਬਹਿਸ ਦੀ ਤਾਰੀਖ ਤੈਅ ਕੀਤੀ ਹੈ। ਵਕੀਲ ਰਵੀ ਮਹਾਜਨ ਨੇ ਦੱਸਿਆ ਕਿ ਉਹ ਛੇ ਪੀੜਤਾਂ ਵੱਲੋਂ ਕੇਸ ਦੀ ਪੈਰਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਕਤ ਤਰੀਕ ਨੂੰ ਅਦਾਲਤ ਤੋਂ ਇਜਾਜ਼ਤ ਮੰਗਗਣੇ ਕਿ ਠੱਗੀ ਕਰਨ ਵਾਲੇ ਲੋਕਾਂ ਨੂੰ ਅਦਾਲਤ ਤਲਬ ਕੀਤਾ ਜਾਵੇ। ਰਵੀ ਮਹਾਜਨ ਦੇ ਮੁਤਾਬ ਦੋ ਕੇਸਾਂ ਦੀ ਐੱਫ ਆਈ ਆਰ ਵਿੱਚ ਪੁਲਸ ਨੇ ਇਸ ਦਾ ਜ਼ਿਕਰ ਨਹੀਂ ਕੀਤਾ ਕਿ ਕੇਸ ਵਿੱਚ ਕਿਸ ਦੋਸ਼ੀ ਦੀ ਕਿੰਨੀ ਭੂਮਿਕਾ ਹੈ। ਵਕੀਲ ਨੇ ਦੱਸਿਆ ਕਿ ਪੁਲਸ ਦੀ ਐੱਫ ਆਈ ਆਰ ਨਾਲ ਦੋਸ਼ੀਆਂ ਨੂੰ ਅਦਾਲਤ ਤੋਂ ਜਲਦੀ ਜ਼ਮਾਨਤ ਮਿਲ ਸਕਦੀ ਹੈ।
ਵਰਨਣ ਯੋਗ ਹੈ ਕਿ ਹਾਈ ਕੋਰਟ ਨੇ ਜ਼ਮਾਨਤ ਰੱਦ ਹੋਣ ਪਿੱਛੋਂ ਇਸ ਕੇਸ ਵਿੱਚ ਲੋੜੀਂਦੇ ਦੋਸ਼ੀ ਪਰਵੀਨ ਟੰਡਨ ਨੇ ਠੱਗੀ ਦੇ ਸ਼ਿਕਾਰ ਲੋਕਾਂ ਨੂੰ 13.40 ਮਿੰਟ ਦੀ ਵਾਇਸ ਰਿਕਾਰਡਿੰਗ ਭੇਜੀ ਹੈ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਰਿਕਾਰਡਿੰਗ ਵਿੱਚ ਖੁਦ ਨੂੰ ਵਾਰ ਵਾਰ ਬੇਗੁਨਾਹ ਹੋਣ ਦਾ ਰਾਗ ਅਲਾਪਦਾ ਹੈ। ਮਾਮਲੇ ਦੀ ਪੈਰਵੀ ਕਰਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਦੋਸ਼ੀ ਪਰਵੀਨ ਟੰਡਨ ਦੇ ਹੱਥ ਨਾਲ ਲਿਖੇ ਦਸਤਾਵੇਜ਼ ਹਨ, ਜਿਸ ਉੱਤੇ ਉਸ ਨੇ ਚਾਰ ਸੌ ਕਰੋੜ ਰੁਪਏ ਬਾਰੇ ਜ਼ਿਕਰ ਕੀਤਾ ਹੈ। ਵੇਰਕਾ ਨੇ ਕਿਹਾ ਕਿ ਉਨ੍ਹਾਂ ਕੋਲ ਤਲਵਾੜਾ ਵਿੱਚ ਕੱਟੀ ਗਈ 139 ਏਕੜ ਜ਼ਮੀਨ ਦੇ ਵੀ ਦਸਤਾਵੇਜ਼ ਪਹੁੰਚ ਚੁੱਕੇ ਹਨ।