ਚਾਈਲਡ ਐਬਡਕਸ਼ਨ ਕਨਵੈਨਸ਼ਨ ਨੂੰ ਪਾਕਿਸਤਾਨ ਵੱਲੋਂ ਮਾਨਤਾ ਦਿੱਤੇ ਜਾਣ ਦਾ ਕੈਨੇਡਾ ਵੱਲੋਂ ਸਵਾਗਤ

HEADLINES-OMAR-ALGHABRA-300x300ਓਟਵਾ, 5 ਮਾਰਚ (ਪੋਸਟ ਬਿਊਰੋ) : ਵਿਦੇਸ਼ ਮੰਤਰੀ (ਕਾਉਂਸਲਰ ਅਫੇਅਰਜ਼) ਦੇ ਪਾਰਲੀਮਾਨੀ ਸਕੱਤਰ ਉਮਰ ਅਲਘਬਰਾ ਨੇ ਇੱਕ ਬਿਆਨ ਜਾਰੀ ਕਰਕੇ ਪਾਕਿਸਤਾਨ ਵੱਲੋਂ ਸਿਵਲ ਆਸਪੈਕਟਸ ਆਫ ਇੰਟਰਨੈਸ਼ਨਲ ਚਾਈਲਡ ਐਬਡਕਸ਼ਨ ਬਾਰੇ 25 ਅਕਤੂਬਰ 1980 ਨੂੰ ਹੋਈ ਹੇਗ ਕਨਵੈਨਸ਼ਨ ਨੂੰ ਮਾਨਤਾ ਦੇਣ ਦਾ ਸਵਾਗਤ ਕੀਤਾ ਹੈ। ਇਸ ਕਨਵੈਨਸ਼ਨ ਨੂੰ ਪਹਿਲੀ ਮਾਰਚ,2017 ਨੂੰ ਪਾਕਿਸਤਾਨ ਵਿੱਚ ਮਾਨਤਾ ਦਿੱਤੀ ਗਈ।
ਬੱਚਿਆਂ ਨੂੰ ਅਗਵਾ ਕਰਨ ਸਬੰਧੀ ਕਨਵੈਨਸ਼ਨ ਨੂੰ ਮਾਨਤਾ ਦੇਣ ਵਾਲਾ ਪਾਕਿਸਤਾਨ 96ਵਾਂ ਦੇਸ਼ ਬਣ ਗਿਆ ਹੈ। ਇਸ ਅਹਿਮ ਕੌਮਾਂਤਰੀ ਫੈਮਿਲੀ ਕਾਨੂੰਨ ਸਬੰਧੀ ਸੰਧੀ ਸਦਕਾ ਅਗਵਾ ਕੀਤੇ ਗਏ ਬੱਚਿਆਂ ਨੂੰ ਵਾਪਿਸ ਲਿਆਉਣ ਵਿੱਚ ਮਦਦ ਮਿਲੇਗੀ। ਕੈਨੇਡਾ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ ਅਧਿਕਾਰਾਂ ਦੇ ਸਮਰਥਨ ਵਿੱਚ ਆਇਆ ਹੈ ਤੇ ਦੁਨੀਆ ਭਰ ਦੇ ਬੱਚਿਆਂ ਦੀ ਭਲਾਈ ਲਈ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਇਸ ਸਾਲ ਜਨਵਰੀ ਵਿੱਚ ਪਾਕਿਸਤਾਨ ਦਾ ਦੌਰਾ ਕਰਕੇ ਤੇ ਚਾਈਲਡ ਐਬਡਕਸ਼ਨ ਕਨਵੈਨਸ਼ਨ ਤੇ ਹੋਰਨਾਂ ਦੁਵੱਲੇ ਮੁੱਦਿਆਂ ਬਾਰੇ ਪਾਕਿਸਤਾਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਕਾਫੀ ਖੁਸ਼ੀ ਹੋਈ। ਅੱਜ ਵਾਲੀ ਖਬਰ ਇਸ ਪਾਸੇ ਵੱਲ ਚੁੱਕਿਆ ਗਿਆ ਅਹਿਮ ਕਦਮ ਹੈ। ਪਾਕਿਸਤਾਨ ਵੱਲੋਂ ਇਸ ਕਾਨੂੰਨ ਨੂੰ ਮਾਨਤਾ ਦਿੱਤਾ ਜਾਣਾ ਬੱਚਿਆਂ ਨੂੰ ਅਗਵਾ ਕੀਤੇ ਜਾਣ ਜਾਂ ਕੌਮਾਂਤਰੀ ਸਰਹੱਦਾਂ ਤੋਂ ਪਾਰ ਰੱਖੇ ਜਾਣ ਦੇ ਸਬੰਧ ਵਿੱਚ ਉਨ੍ਹਾਂ ਦੀ ਮਦਦ ਕਰਨ ਤੇ ਰੱਖਿਆ ਕਰਨ ਦੇ ਸਬੰਧ ਵਿੱਚ ਰੱਖਿਆ ਅਹਿਮ ਮੀਲ ਪੱਥਰ ਹੈ।
ਇਸ ਤਰ੍ਹਾਂ ਬੱਚਿਆਂ ਨੂੰ ਅਗਵਾ ਕੀਤੇ ਜਾਣ ਦਾ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਨਾਂ ਉੱਤੇ ਨਕਾਰਾਤਮਕ ਅਸਰ ਪੈਂਦਾ ਹੈ। ਚਾਈਲਡ ਐਬਡਕਸ਼ਨ ਕਨਵੈਨਸ਼ਨ ਨਾਲ ਅਜਿਹੀ ਪ੍ਰਕਿਰਿਆ ਸੁ਼ਰੂ ਹੋਵੇਗੀ ਜਿਸ ਨਾਲ ਲੋਕਾਂ ਦੇ ਅਗਵਾ ਕੀਤੇ ਹੋਏ ਬੱਚਿਆਂ ਦੇ ਵਾਪਿਸ ਆਉਣ ਦੀ ਆਸ ਬੱਝੇਗੀ। ਇਹ ਵੱਖ ਵੱਖ ਕਾਨੂੰਨੀ ਰਵਾਇਤਾਂ ਦੇ ਅਨੁਕੂਲ ਤਾਂ ਹਨ ਹੀ ਸਗੋਂ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਆਨ ਦ ਰਾਈਟਸ ਆਫ ਦ ਚਾਈਲਡ ਦੇ ਵੀ ਪੂਰਕ ਹਨ। ਹੁਣ ਕੈਨੇਡਾ ਚਾਈਲਡ ਐਬਡਕਸ਼ਨ ਕਨਵੈਨਸ਼ਨ ਦੇ ਪਾਕਿਸਤਾਨ ਵਿੱਚ ਲਾਗੂ ਹੋਣ ਦੀ ਉਡੀਕ ਕਰੇਗਾ।
ਅਲਘਬਰਾ ਨੇ ਆਖਿਆ ਕਿ ਇਸਲਾਮਾਬਾਦ ਦੇ ਦੌਰੇ ਦੌਰਾਨ ਉਨ੍ਹਾਂ ਕੈਨੇਡਾ ਦੀਆਂ ਕਦਰਾਂ ਕੀਮਤਾਂ ਦਾ ਜਿ਼ਕਰ ਕੀਤਾ ਸੀ ਤੇ ਆਖਿਆ ਸੀ ਕਿ ਪਾਕਿਸਤਾਨ ਤੇ ਕੈਨੇਡਾ ਦਰਮਿਆਨ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਦੋਸਤਾਨਾ ਤੇ ਆਪਸੀ ਸਹਿਯੋਗ ਦੀ ਕੈਨੇਡਾ ਤਵੱਕੋ ਰੱਖੇਗਾ।