ਘੱਟ ਆਮਦਨ ਵਾਲੇ ਸੀਨੀਅਰਜ਼ ਲਈ ਮਿਆਰੀ ਡੈਂਟਲ ਕੇਅਰ ਪ੍ਰੋਗਰਾਮ ਚਲਾਵੇਗੀ ਪੀਸੀ ਸਰਕਾਰ 

ਇਟੋਬੀਕੋ, 13 ਮਈ (ਪੋਸਟ ਬਿਊਰੋ) : ਓਨਟਾਰੀਓ ਪੀਸੀ ਪਾਰਟੀ ਆਗੂ ਡੱਗ ਫੋਰਡ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਕਿ ਘੱਟ ਆਮਦਨ ਵਾਲੇ ਸੀਨੀਅਰਜ਼ ਲਈ ਓਨਟਾਰੀਓ ਦੀ ਪੀਸੀ ਸਰਕਾਰ ਨਵਾਂ ਮਿਆਰੀ ਡੈਂਟਲ ਕੇਅਰ ਪ੍ਰੋਗਰਾਮ ਚਲਾਵੇਗੀ।  ਫੋਰਡ ਨੇ ਆਖਿਆ ਕਿ ਬਹੁਤ ਸਾਰੇ ਓਨਟਾਰੀਓ ਵਾਸੀਆਂ ਕੋਲ ਡੈਂਟਲ ਇੰਸ਼ੋਰੈਂਸ ਹੈ ਪਰ ਦੋ ਤਿਹਾਈ ਘੱਟ ਆਮਦਨ ਵਾਲੇ ਸੀਨੀਅਰਜ਼ ਅਜਿਹੇ ਵੀ ਹਨ ਜਿਹੜੇ ਐਨੀ ਮਹਿੰਗੀ ਡੈਂਟਲ ਕੇਅਰ ਦਾ ਬੋਝ ਨਹੀਂ ਸਹਿ ਸਕਦੇ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਲੋੜਵੰਦਾਂ ਦਾ ਧਿਆਨ ਰੱਖਦੇ ਹਾਂ। ਫੋਰਡ ਨੇ ਇਹ ਵੀ ਆਖਿਆ ਕਿ ਓਨਟਾਰੀਓ ਦੀ ਪੀਸੀ ਸਰਕਾਰ ਇਸ ਗੱਲ ਦਾ ਵੀ ਪੂਰਾ ਧਿਆਨ ਰੱਖੇਗੀ ਕਿ ਓਨਟਾਰੀਓ ਦੇ ਸੀਨੀਅਰਜ਼ ਪੂਰੇ ਸਵੈਮਾਨ, ਆਤਮਸਨਮਾਨ ਨਾਲ ਜਿਊਣ, ਆਪਣੇ ਬਿੱਲ ਅਦਾ ਕਰਨ ਤੇ ਉਨ੍ਹਾਂ ਨੂੰ ਜਦੋਂ ਲੋੜ ਹੋਵੇ ਉਨ੍ਹਾਂ ਨੂੰ ਮਿਆਰੀ ਹੈਲਥ ਕੇਅਰ ਮਿਲ ਸਕੇ।  ਉਨ੍ਹਾਂ ਅੱਗੇ ਆਖਿਆ ਕਿ ਅਸੀਂ ਹਾਈਡਰੋ ਬਿੱਲ 12 ਫੀ ਸਦੀ ਘਟਾਵਾਂਗੇ ਤਾਂ ਕਿ ਓਨਟਾਰੀਓ ਦੇ ਸੀਨੀਅਰਜ਼ ਨੂੰ ਗੁਜ਼ਾਰਾ ਕਰਨਾ ਸੌਖਾ ਹੋ ਸਕੇ। ਇਸ ਦੇ ਨਾਲ ਹੀ 30,000 ਨਵੇਂ ਲਾਂਗ ਟਾਈਮ ਕੇਅਰ ਬੈੱਡਜ਼ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਹਾਲਵੇਅ ਹੈਲਥ ਕੇਅਰ ਤੋਂ ਖਹਿੜਾ ਛੁੱਟ ਸਕੇ ਤੇ ਲੋਕਾਂ ਨੂੰ ਉਹ ਮਦਦ ਮਿਲ ਸਕੇ ਜਿਸਦੀ ਉਨ੍ਹਾਂ ਨੂੰ ਦਰਕਾਰ ਹੈ। ਫੋਰਡ ਨੇ ਇਹ ਵੀ ਆਖਿਆ ਕਿ ਕਿਸ ਤਰ੍ਹਾਂ 15 ਸਾਲ ਸੱਤਾ ਵਿੱਚ ਬਣੇ ਰਹਿਣ ਤੋਂ ਬਾਅਦ ਹੀ ਕੈਥਲੀਨ ਵਿੰਨ ਦੀ ਲਿਬਰਲ ਸਰਕਾਰ ਨੇ ਓਨਟਾਰੀਓ ਦੇ ਸੀਨੀਅਰਜ਼ ਦੀ ਕਦੇ ਸਾਰ ਨਹੀਂ ਲਈ।  ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਲਿਬਰਲਾਂ ਵੱਲੋਂ ਇਹ ਸਮੱਸਿਆ ਪੈਦਾ ਕੀਤੀ ਗਈ ਤੇ ਐਨਡੀਪੀ ਵੱਲੋਂ ਅਜਿਹਾ ਕਰਨ ਵਿੱਚ ਉਸ ਦੀ ਮਦਦ ਕੀਤੀ ਗਈ। ਅੱਜ ਵੀ ਐਨਡੀਪੀ ਵਿੰਨ ਦੀ ਟੈਕਸ ਤੇ ਸ਼ਾਹਖਰਚੀ ਦੀ ਪਹੁੰਚ ਨੂੰ ਵੇਖਦੀ, ਉਸ ਤੋਂ ਸੇਧ ਲੈਂਦੀ ਤੇ ਉਸ ਉੱਤੇ ਅਮਲ ਕਰ ਰਹੀ ਹੈ।            ਘੱਟ ਆਮਦਨ ਵਾਲੇ ਸੀਨੀਅਰਜ਼ ਲਈ ਮਿਆਰੀ ਡੈਂਟਲ ਕੇਅਰ ਪ੍ਰੋਗਰਾਮ ਚਲਾਵੇਗੀ ਪੀਸੀ ਸਰਕਾਰ  ਇਟੋਬੀਕੋ, 13 ਮਈ (ਪੋਸਟ ਬਿਊਰੋ) : ਓਨਟਾਰੀਓ ਪੀਸੀ ਪਾਰਟੀ ਆਗੂ ਡੱਗ ਫੋਰਡ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਕਿ ਘੱਟ ਆਮਦਨ ਵਾਲੇ ਸੀਨੀਅਰਜ਼ ਲਈ ਓਨਟਾਰੀਓ ਦੀ ਪੀਸੀ ਸਰਕਾਰ ਨਵਾਂ ਮਿਆਰੀ ਡੈਂਟਲ ਕੇਅਰ ਪ੍ਰੋਗਰਾਮ ਚਲਾਵੇਗੀ।  ਫੋਰਡ ਨੇ ਆਖਿਆ ਕਿ ਬਹੁਤ ਸਾਰੇ ਓਨਟਾਰੀਓ ਵਾਸੀਆਂ ਕੋਲ ਡੈਂਟਲ ਇੰਸ਼ੋਰੈਂਸ ਹੈ ਪਰ ਦੋ ਤਿਹਾਈ ਘੱਟ ਆਮਦਨ ਵਾਲੇ ਸੀਨੀਅਰਜ਼ ਅਜਿਹੇ ਵੀ ਹਨ ਜਿਹੜੇ ਐਨੀ ਮਹਿੰਗੀ ਡੈਂਟਲ ਕੇਅਰ ਦਾ ਬੋਝ ਨਹੀਂ ਸਹਿ ਸਕਦੇ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਲੋੜਵੰਦਾਂ ਦਾ ਧਿਆਨ ਰੱਖਦੇ ਹਾਂ। ਫੋਰਡ ਨੇ ਇਹ ਵੀ ਆਖਿਆ ਕਿ ਓਨਟਾਰੀਓ ਦੀ ਪੀਸੀ ਸਰਕਾਰ ਇਸ ਗੱਲ ਦਾ ਵੀ ਪੂਰਾ ਧਿਆਨ ਰੱਖੇਗੀ ਕਿ ਓਨਟਾਰੀਓ ਦੇ ਸੀਨੀਅਰਜ਼ ਪੂਰੇ ਸਵੈਮਾਨ, ਆਤਮਸਨਮਾਨ ਨਾਲ ਜਿਊਣ, ਆਪਣੇ ਬਿੱਲ ਅਦਾ ਕਰਨ ਤੇ ਉਨ੍ਹਾਂ ਨੂੰ ਜਦੋਂ ਲੋੜ ਹੋਵੇ ਉਨ੍ਹਾਂ ਨੂੰ ਮਿਆਰੀ ਹੈਲਥ ਕੇਅਰ ਮਿਲ ਸਕੇ।  ਉਨ੍ਹਾਂ ਅੱਗੇ ਆਖਿਆ ਕਿ ਅਸੀਂ ਹਾਈਡਰੋ ਬਿੱਲ 12 ਫੀ ਸਦੀ ਘਟਾਵਾਂਗੇ ਤਾਂ ਕਿ ਓਨਟਾਰੀਓ ਦੇ ਸੀਨੀਅਰਜ਼ ਨੂੰ ਗੁਜ਼ਾਰਾ ਕਰਨਾ ਸੌਖਾ ਹੋ ਸਕੇ। ਇਸ ਦੇ ਨਾਲ ਹੀ 30,000 ਨਵੇਂ ਲਾਂਗ ਟਾਈਮ ਕੇਅਰ ਬੈੱਡਜ਼ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਹਾਲਵੇਅ ਹੈਲਥ ਕੇਅਰ ਤੋਂ ਖਹਿੜਾ ਛੁੱਟ ਸਕੇ ਤੇ ਲੋਕਾਂ ਨੂੰ ਉਹ ਮਦਦ ਮਿਲ ਸਕੇ ਜਿਸਦੀ ਉਨ੍ਹਾਂ ਨੂੰ ਦਰਕਾਰ ਹੈ। ਫੋਰਡ ਨੇ ਇਹ ਵੀ ਆਖਿਆ ਕਿ ਕਿਸ ਤਰ੍ਹਾਂ 15 ਸਾਲ ਸੱਤਾ ਵਿੱਚ ਬਣੇ ਰਹਿਣ ਤੋਂ ਬਾਅਦ ਹੀ ਕੈਥਲੀਨ ਵਿੰਨ ਦੀ ਲਿਬਰਲ ਸਰਕਾਰ ਨੇ ਓਨਟਾਰੀਓ ਦੇ ਸੀਨੀਅਰਜ਼ ਦੀ ਕਦੇ ਸਾਰ ਨਹੀਂ ਲਈ।  ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਲਿਬਰਲਾਂ ਵੱਲੋਂ ਇਹ ਸਮੱਸਿਆ ਪੈਦਾ ਕੀਤੀ ਗਈ ਤੇ ਐਨਡੀਪੀ ਵੱਲੋਂ ਅਜਿਹਾ ਕਰਨ ਵਿੱਚ ਉਸ ਦੀ ਮਦਦ ਕੀਤੀ ਗਈ। ਅੱਜ ਵੀ ਐਨਡੀਪੀ ਵਿੰਨ ਦੀ ਟੈਕਸ ਤੇ ਸ਼ਾਹਖਰਚੀ ਦੀ ਪਹੁੰਚ ਨੂੰ ਵੇਖਦੀ, ਉਸ ਤੋਂ ਸੇਧ ਲੈਂਦੀ ਤੇ ਉਸ ਉੱਤੇ ਅਮਲ ਕਰ ਰਹੀ ਹੈ।