ਘੁਡਾਣੀ ਨਗਰ ਦੀ ਸਾਲਾਨਾ ਪਿਕਨਿਕ `ਚ ਲੱਗੀਆਂ ਰੌਣਕਾਂ

2017-07-20-PHOTO-00000002ਬਰੈਂਪਟਨ:(ਗੁਰਸੰਤਇਕਬਾਲ ਬੋਪਾਰਇ) ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ, ਲੁਧਿਆਣੇ ਜਿ਼ਲ੍ਹੇ ਦੇ ਨਾਮਵਰ ਨੱਗਰ ਘੁਡਾਣੀ ਨਿਵਾਸੀਆਂ ਦੀ ਸਾਲਾਨਾ ਪਿਕਨਿਕ ਨੱਗਰ-ਨਿਵਾਸੀਆਂ ਦੇ ਸਹਿਯੋਗ ਨਾਲ਼ ਬੀਤੇ ਐਤਵਾਰ ਕੈਲੇਡਨ ਦੀ ਕਿੰਗ ਅਤੇ ਕਰੈਡਿਟ ਵਿਊ ਦੇ ਏਰੀਏ ਚਾਰਲਸ ਹੇਨਜ਼ ਮਮੋਰੀਅਲ ਪਾਰਕ 14190 ਕਰੈਡਿਟ ਵਿਊ ਪਾਰਕ ਵਿੱਚ ਮਨਾਈ ਗਈ। ਬੱਚਿਆਂ, ਬਜੁਰਗਾਂ, ਮਾਤਾਵਾਂ ਤੇ ਭੈਣਾਂ ਤੋਂ ਇਲਾਵਾ ਪਿੰਡ ਦੀਆਂ ਵਿਆਹੀਆਂ ਹੋਈਆਂ ਧੀਆਂ ਆਪਣੇ ਪਰਵਾਰਾਂ ਸਮੇਤ ਇਸ ਪਿਕਨਿਕ ਦਾ ਅਨੰਦ ਮਾਨਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਮਾਗਮ ਦੌਰਾਨ ਜਿੱਥੇ ਵੱਡਿਆਂ ਨੇ ਪਿੰਡ ਦੀਆਂ ਪੁਰਾਣੀਆਂ ਯਾਦਾਂ ਅਤੇ ਅੱਜ ਦੇ ਹਾਲਤ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਉਥੇ ਬੱਚਿਆਂ ਦੀਆਂ ਦੌੜਾਂ ਅਤੇ ਹੋਰ ਖੇਡਾਂ ਵੀ ਹੋਈਆਂ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਹਰ ਸਾਲ ਪਿਕਨਿਕ ਕਰਾਉਣ ਦਾ ਅਤੇ ਪੂਰਨ ਸਹਿਯੋਗ ਦੇਣ ਦਾ ਨਗਰ ਨਿਵਾਸੀਆ ਵਲੋ ਭਰੋਸਾ ਦਿਤਾ ਗਿਆ। ਪ੍ਰਬੰਧਕਾਂ ਵਲੋਂ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।