ਘਰ ਲੱਭ ਰਹੀ ਹੈ ਕੈਟਰੀਨਾ


ਹੁਣੇ ਜਿਹੇ ਕੁਝ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੈਟਰੀਨਾ ਕੈਫ ਇੱਕ ਵਾਰ ਫਿਰ ਆਪਣੇ ਪੁਰਾਣੇ ਅਪਾਰਟਮੈਂਟ ਵਿੱਚ ਚਲੀ ਗਈ ਹੈ ਅਤੇ ਉਸ ਨੇ ਉਸ ਘਰ ਨੂੰ ਛੱਡ ਦਿੱਤਾ ਹੈ ਜਿਸ ਵਿੱਚ ਉਹ ਆਪਣੇ ਐਕਸ ਬੁਆਏਫਰੈਂਡ ਰਣਬੀਰ ਕਪੂਰ ਨਾਲ ਰਹਿ ਰਹੀ ਸੀ। ਹੁਣ ਉਹ ਨਵੇਂ ਘਰ ਦੀ ਤਲਾਸ਼ ਕਰ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਜਿਸ ਬਿਲਡਿੰਗ ਵਿੱਚ ਉਹ ਰਹਿ ਰਹੀ ਸੀ, ਉਹ ਕਾਫੀ ਪੁਰਾਣੀ ਹੈ। ਇੱਕ ਬਰੋਕਰ ਨੇ ਦੱਸਿਆ, ਕੈਟਰੀਨਾ ਨੇ ਕਈ ਬ੍ਰੋਕਰਸ ਨੂੰ ਬੁਲਾਇਆ ਹੈ ਤਾਂ ਕਿ ਉਹ ਉਸ ਨੂੰ ਕੁਝ ਅਪਾਰਟਮੈਂਟਸ ਦਿਖਾਉਣ। ਅਸਲ ‘ਚ ਕੁਝ ਸਮੇਂ ਲਈ ਉਹ ਇੱਕ ਨਵੀਂ ਜਗ੍ਹਾ ਲੱਭ ਰਹੀ ਹੈ। ਸਮੱਸਿਆ ਇਹ ਹੈ ਕਿ ਉਹ ਫਲੈਟ ਦੇਖਣ ਜਾਂਦੀ ਤਾਂ ਹੈ, ਪਰ ਉਸ ਨੂੰ ਕੋਈ ਢੰਗ ਦਾ ਫਲੈਟ ਨਹੀਂ ਮਿਲਦਾ। ਅਜਿਹਾ ਪਿਛਲੇ 8-9 ਮਹੀਨਿਆਂ ਤੋਂ ਹੋ ਰਿਹਾ ਹੈ।
ਜ਼ਿਕਰ ਯੋਗ ਹੈ ਕਿ ਕਰੀਅਰ ਦੇ ਬੁਰੇ ਦੌਰ ਤੋਂ ਲੰਘ ਰਹੀ ਕੈਟਰੀਨਾ ਦਾ ਰਣਬੀਰ ਨਾਲ ਕਾਫੀ ਸਮੇਂ ਤੱਕ ਅਫੇਅਰ ਰਿਹਾ ਸੀ, ਪਰ ਬਾਅਦ ਵਿੱਚ ਕਿਸੇ ਗੱਲ ਤੋਂ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ। ਹਾਲਾਂਕਿ ਵੱਖਰੇ ਹੋਣ ਨਾਲ ਵੀ ਕੈਟਰੀਨਾ ਨੇ ਰਣਬੀਰ ਨਾਲ ਫਿਲਮ ‘ਜੱਗਾ ਜਾਸੂਸ’ ਕੀਤੀ ਸੀ ਅਤੇ ਸੂਤਰਾਂ ਅਨੁਸਾਰ ਦੋਵਾਂ ਵਿੱਚ ਅੱਜ ਵੀ ਦੋਸਤੀ ਹੈ।