ਗੱਡੀ ਵੱਲੋਂ ਟੱਕਰ ਮਾਰੇ ਜਾਣ ਉੱਤੇ 20 ਸਾਲਾ ਨੌਜਵਾਨ ਦੀ ਹਾਲਤ ਨਾਜੁ਼ਕ


ਮਿਸੀਸਾਗਾ, 16 ਮਈ (ਪੋਸਟ ਬਿਊਰੋ) : ਬੁੱਧਵਾਰ ਦੁਪਹਿਰ ਨੂੰ ਮਿਸੀਸਾਗਾ ਦੇ ਡਿਕਸੀ ਆਊਟਲੈੱਟ ਮਾਲ ਨੇੜੇ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ 20 ਸਾਲਾ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੀਲ ਪੁਲਿਸ ਨੂੰ ਰਾਤੀਂ 12:30 ਉੱਤੇ ਮਾਲ ਪਲਾਜ਼ਾ, ਜੋ ਕਿ ਸਾਊਥ ਸਰਵਿਸ ਰੋਡ ਤੇ ਹੇਗ ਬੋਲੀਵੀਆਰਡ ਨੇੜੇ ਸਥਿਤ ਹੈ, ਵਿਖੇ ਸੱਦਿਆ ਗਿਆ। ਇੱਥੇ ਇੱਕ ਰਾਹਗੀਰ ਨੂੰ ਗੱਡੀ ਵੱਲੋਂ ਟੱਕਰ ਮਾਰੀ ਗਈ ਸੀ। ਜ਼ਖ਼ਮੀ ਹਾਲਤ ਵਿੱਚ ਉਸ ਵਿਅਕਤੀ ਨੂੰ ਟੋਰਾਂਟੋ ਵਿੱਚ ਸੇਂਟ ਮਾਈਕਲ ਹਸਪਤਾਲ ਪਹੁੰਚਾਇਆ ਗਿਆ। ਇਹ ਜਾਣਕਾਰੀ ਪੈਰਾਮੈਡਿਕਸ ਨੇ ਦਿੱਤੀ।
ਟੱਕਰ ਮਾਰਨ ਤੋਂ ਬਾਅਦ ਡਰਾਈਵਰ ਗੱਡੀ ਭਜਾ ਕੇ ਮੌਕੇ ਤੋਂ ਲੈ ਗਿਆ। ਪੀਲ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਘਟਨਾ ਲਈ ਕਾਲੇ ਰੰਗ ਦੀ ਬੀਐਮਡਬਲਿਊ 3 ਸੀਰੀਜ਼ ਗੱਡੀ ਦਾ ਡਰਾਈਵਰ ਜਿ਼ੰਮੇਵਾਰ ਹੈ ਤੇ ਗੱਡੀ ਨੂੰ ਸਾਹਮਣੇ ਵਾਲੇ ਪਾਸੇ ਜ਼ਰੂਰ ਨੁਕਸਾਨ ਹੋਇਆ ਹੋਵੇਗਾ।