ਗ੍ਰੀਨਵੁੱਡ ਗੁਰਦੁਆਰੇ ਵਿੱਚ ਹੋਏ ਝਗੜੇ ਦੇ ਸਬੰਧ ਵਿੱਚ 17 ਖਿਲਾਫ ਲਾਏ ਗਏ ਚਾਰਜ


ਜੌਹਨਸਟਨ ਕਾਊਂਟੀ, 2 ਜੁਲਾਈ (ਪੋਸਟ ਬਿਊਰੋ) : ਗ੍ਰੀਨਵੁੱਡ ਗੁਰਦਆਰੇ ਵਿੱਚ 15 ਅਪਰੈਲ ਨੂੰ ਹੋਈ ਲੜਾਈ ਵਿੱਚ ਕਥਿਤ ਤੌਰ ਉੱਤੇ ਸ਼ਾਮਲ 18 ਵਿਅਕਤੀਆਂ ਖਿਲਾਫ ਜੌਹਨਸਟਨ ਕਾਊਂਟੀ ਪ੍ਰੌਸੀਕਿਊਟਰਜ਼ ਆਫਿਸ ਵੱਲੋਂ ਚਾਰਜ ਲਾਏ ਗਏ ਹਨ।
ਸਰਵੇਲੈਂਸ ਵੀਡੀਓ ਵਿੱਚ ਲੜਾਈ ਕਰਦੇ ਨਜ਼ਰ ਆਉਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਗੁਰਦੁਆਰੇ ਦੀ ਲੀਡਰਸਿ਼ਪ ਤੇ ਕਈ ਹੋਰਨਾਂ ਮੈਂਬਰਾਂ ਵੱਲੋਂ ਕੀਤੇ ਜਾਣ ਤੋਂ ਬਾਅਦ ਹੀ ਪ੍ਰੌਸੀਕਿਊਟਰ ਬ੍ਰੈਡ ਕੂਪਰ ਵੱਲੋਂ ਇਹ ਚਾਰਜ ਫਾਈਲ ਕੀਤੇ ਗਏ। ਇਸ ਤਰ੍ਹਾਂ ਦੇ ਦੁਰਵਿਵਹਾਰ ਤੇ ਬੇਅਦਬੀ ਕਰਨ ਵਾਲੇ 15 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਦੋ ਹੋਰਨਾਂ ਵਿਅਕਤੀਆਂ ਉੱਤੇ ਦੂਜੇ ਵਿਅਕਤੀਆਂ ਨੂੰ ਜਿਨਸੀ ਨੁਕਸਾਨ ਪਹੁੰਚਾਉਣ ਲਈ ਵਾਧੂ ਚਾਰਜ ਲਾਏ ਗਏ ਹਨ।