ਗੌਹਰ ਜਾਨ ‘ਤੇ ਫਿਲਮ ਬਣਾਉਣਾ ਚਾਹੁੰਦੇ ਹਨ ਆਸ਼ੂਤੋਸ਼ ਗੋਵਾਰੀਕਰ

ਗੌਹਰ ਜਾਨ

ਗੌਹਰ ਜਾਨ

ਮਸ਼ਹੂਰ ਫਿਲਮਕਾਰ ਆਸ਼ੂਤੋਸ਼ ਗੋਵਾਰੀਕਰ ਮਹਾਨ ਗਾਇਕਾ ਅਤੇ ਡਾਂਸਰ ਗੌਹਰ ਜਾਨ ‘ਤੇ ਫਿਲਮ ਬਣਾਉਣਾ ਚਾਹੁੰਦੇ ਹਨ। ਬਾਲੀਵੁੱਡ ਵਿੱਚ ਇਨ੍ਹੀਂ ਦਿਨੀਂ ਬਾਇਓਪਿਕ ਫਿਲਮ ਬਣਾਉਣ ਦੀ ਰਵਾਇਤ ਜ਼ੋਰਾਂ ‘ਤੇ ਹੈ। ਗੋਵਾਰੀਕਰ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕਿਸ ਸ਼ਖਸੀਅਤ ‘ਤੇ ਬਾਇਓਪਿਕ ਬਣਾਉਣਾ ਚਾਹੁਣਗੇ ਤਾਂ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮੈਂ ਵਿਕਰਮ ਸੰਪਤ ਦੀ ‘ਮਾਈ ਨੇਮ ਇਜ਼ ਗੌਹਰ ਖਾਨ’ ਨਾਂਅ ਦੀ ਕਿਤਾਬ ਖਰੀਦੀ। ਉਹ ਭਾਰਤ ਦੀ ਗ੍ਰਾਮੋਫੋਨ ਕੰਪਨੀ ਲਈ ਗੀਤ ਰਿਕਾਰਡ ਕਰਨ ਵਾਲੀ ਪਹਿਲੀ ਔਰਤ ਸੀ। ਉਹ ਬੀਤੇ ਜ਼ਮਾਨੇ ਦੀ ਮਹਾਨ ਗਾਇਕਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਸੁੰਦਰ ਕਹਾਣੀ ਹੈ, ਜੋ ਕਾਫੀ ਪ੍ਰੇਰਨਾ ਦਾਇਕ ਹੈ।
ਗੋਵਾਰੀਕਰ ਦਾ ਮੰਨਣਾ ਹੈ ਕਿ ਭਾਰਤੀ ਸਿਨੇਮਾ ਇੱਕ ਦਿਲਚਸਪ ਦੌਰ ‘ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜੀਵਨੀ ਹਮੇਸ਼ਾ ਤੋਂ ਪਸੰਦ ਰਹੀ ਹੈ, ਪਰ ਮੈਂ ਕਦੀ ਨਹੀਂ ਸੋਚਿਆ ਸੀ ਕਿ ਸਾਡੇ ਸਿਨੇਮਾ ਵਿੱਚ ਬਾਇਓਪਿਕ ਦੀ ਦਰਸ਼ਕਾਂ ਵੱਲੋਂ ਇੰਨੀ ਤਾਰੀਫ ਕੀਤੀ ਜਾਵੇਗੀ। ਮੈਨੂੰ ਲੱਗਦਾ ਹੈ ਕਿ ਬਦਲਾਅ ਸਿਰਫ ਸਾਡੇ ਯਤਨ ਨਾਲ ਹੀ ਨਹੀਂ ਆ ਸਕਦਾ, ਸਗੋਂ ਦਰਸ਼ਕਾਂ ਦਾ ਸਾਥੀ ਵੀ ਜ਼ਰੂਰੀ ਹੈ।