ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕ੍ਰਿਸਮਸ ਦਾ ਦਿਹਾੜਾ ਮਨਾਇਆ

ਦਸੰਬਰ ਮਹੀਨੇ ਵਿਚ ਸਾਰੀ ਦੁਨੀਆਂ ਵਿਚ ਸਾਰੀਆ ਕੌਮਾਂ ਵਲੋਂ ਕ੍ਰਿਸਮਸ ਦਾ ਦਿਹਾੜਾ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਗੋਰ ਸੀਨੀਅਰਜ਼ ਕਲੱਬ ਬਰੈਮਪਟਨ ਨੇ ਵੀ 22 ਦਸੰਬਰ ਨੂੰ ਇਹ ਦਿਨ ਬੜੇ ਜੋਸ਼ ਤੇ ਪਿਆਰ ਨਾਲ ਮਨਾਇਆ। ਇਸ ਮੌਕੇ ਕੌਂਸਲਰ ਗੁਰਪ੍ਰੀਤ ਢਿੱਲੋ, ਕੌਂਸਲਰ ਪੈਟ ਫਰਟੀਨੀ ਤੇ ਗੋਰ ਮੀਡੋਅ ਕਮਿਉਨਿਟੀ ਸਂੈਟਰ ਤੋਂ ਅਮਨਪ੍ਰੀਤ ਮਾਨ ਉਚੇਚੇ ਤੌਰ ਉਤੇ ਪਹੁੰਚੇ। ਅਮਰੀਕ ਸਿੰਘ ਕੁਮਰੀਆ ਨੇ ਸਟੇਜ ਦੀ ਜਿ਼ੰਮੇਵਾਰੀ ਸੰਭਾਲੀ ਤੇ ਕ੍ਰਿਸਮਸ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਸਾਰਿਆਂ ਨੂੰ ਕ੍ਰਿਸਮਤ ਦੀ ਵਧਾਈ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬਲਬੀਰ ਸਿੰਘ ਜੌਹਲ, ਰਾਮ ਪ੍ਰਕਾਸ਼ ਪਾਲ, ਛਿੰਦਰਪਾਲ ਭਾਰਦਵਾਜ ਤੇ ਗੁਰਬਖਸ਼ ਸਿੰਘ ਤੂਰ ਨੇ ਕਵਿਤਾਵਾਂ ਪੜ੍ਹੀਆਂ। ਗੁਰਪ੍ਰੀਤ ਢਿੱਲੋ ਦੇ ਪੈਟ ਫਰਟੀਨੀ ਨੇ ਬਰੈਮਪਟਨ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਕ੍ਰਿਸਮਸ ਦੇ ਤੋਹਫੇ ਦਿੱਤੇ ਗਏ। ਕਲੱਬ ਦੇ ਡਾਇਰੈਕਟਰ ਪਿਆਰਾ ਸਿੰਘ ਜਗੈਤ ਨੂੰ ਕਲੱਬ ਵਿਚ ਖਾਸ ਸੇਵਾਵਾਂ ਦੇਣ ਲਈ ਪੈਟ ਫਰਟੀਨੀ ਵਲੋਂ ਤੋਹਫਾ ਦੇ ਕੇ ਸਨਮਾਨਿਤ ਕੀਤਾ ਗਿਆ। ਚਾਹ ਪਾਣੀ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ। ਅੰਤ ਵਿਚ ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਵਧੇਰੇ ਜਾਣਕਾਰੀ ਲਈ ਅਮਰੀਕ ਸਿੰਘ ਕੁਮਰੀਆ ਨਾਲ 647-998-7253 ਉਤੇ ਸੰਪਰਕ ਕੀਤਾ ਜਾ ਸਕਦਾ ਹੈ।