ਗੋਰਵੇਅ ਓਵਰਪਾਸ ਨੂੰ ਮਿਲੀ ਮਨਜ਼ੂਰੀ


ਬਰੈਂਪਟਨ, 31 ਮਈ (ਪੋਸਟ ਬਿਊਰੋ) : ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਆਮੈਂਟ ਰਾਜ ਗਰੇਵਾਲ ਨੇ ਇਹ ਐਲਾਨ ਕੀਤਾ ਕਿ ਗੋਰਵੇਅ ਓਵਰਪਾਸ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਇਸ ਦੀ ਉਸਾਰੀ ਦਾ ਕੰਮ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਆਖਿਆ ਕਿ ਬਰੈਂਪਟਨ ਵੱਲੋਂ ਗੋਰਵੇਅ ਡਰਾਈਵ ਸੀਐਨ ਰੇਲ ਗਰੇਡ ਸੈਪਰੇਸ਼ਨ ਦੀ ਖਰੀਦ ਨੂੰ ਆਖਿਰਕਾਰ ਮਾਨਤਾ ਦੇ ਦਿੱਤੀ ਗਈ ਹੈ। ਇਸ ਨਾਲ ਸੀਐਨ ਰੇਲ ਦੀ ਹਾਲਟਨ ਸਬਡਵੀਜ਼ਨ ਦੀ ਪੱਧਰੀ ਥਾਂ ਉੱਤੇ ਬਣੀ ਕਰੌਸਿੰਗਜ਼ ਨੂੰ ਹਟਾ ਦਿੱਤਾ ਜਾਵੇਗਾ ਤੇ ਓਵਰਪਾਸ ਵਜੋਂ ਸੀਐਨ ਰੇਲ ਟਰੈਕਸ ਉੱਪਰੋਂ ਗੋਰਵੇਅ ਡਰਾਈਵ ਉੱਤੇ ਮੁੜ ਉਸਾਰੀ ਕੀਤੀ ਜਾਵੇਗੀ।
ਇਸ ਪ੍ਰੋਜੈਕਟ ਨਾਲ ਬਰੈਂਪਟਨ ਵਾਸੀਆਂ ਨੂੰ ਰੋਜ਼ਾਨਾ ਇੱਥੋਂ ਲੰਘਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ, ਖਾਸਤੌਰ ਉੱਤੇ ਉਨ੍ਹਾਂ ਨੂੰ ਜਿਹੜੇ ਮਾਲਟਨ ਗੋ ਸਟੇਸ਼ਨ ਤੋਂ ਸਫਰ ਕਰਦੇ ਹਨ।