ਗੁਲਾਮ ਨਬੀ ਆਜ਼ਾਦ ਤੇ ਸੈਫੁਦੀਨ ਸੋਜ਼ ਉੱਤੇ ਮੁਕੱਦਮਾ ਦਰਜ ਕਰਨ ਦੀ ਪਟੀਸ਼ਨ ਦਾਖਲ


ਨਵੀਂ ਦਿੱਲੀ, 30 ਜੂਨ (ਪੋਸਟ ਬਿਊਰੋ)- ਆਪਣੇ ਦੇਸ਼ ਦੀ ਫੌਜ ਦੇ ਖਿਲਾਫ ਬਿਆਨ ਦੇਣ ਦੇ ਮਾਮਲੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦੀ ਅਤੇ ਸੈਫੂਦੀਨ ਸੋਜ਼ ਦੇ ਖਿਲਾਫ ਕੱਲ੍ਹ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਪਟੀਸ਼ਨਰ ਦੇ ਵਕੀਲ ਸ਼ਸ਼ੀ ਭੂਸ਼ਣ ਨੇ ਦੋਵੇਂ ਨੇਤਾਵਾਂ ਦੇ ਖਿਲਾਫ ਅਪਰਾਧਕ ਸਾਜ਼ਿਸ਼ ਰਚਣ, ਦੇਸ਼ ਧ੍ਰੋਹ ਅਤੇ ਫੌਜ ਦੇ ਖਿਲਾਫ ਗਲਤ ਪ੍ਰਚਾਰ ਕਰਕੇ ਬਗਾਵਤ ਕਰਵਾਉਣ ਦੀ ਸਾਜ਼ਿਸ਼ ਦਾ ਕੇਸ ਚਲਾਉਣ ਦੀ ਮੰਗ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਗੁਲਾਮ ਨਬੀ ਆਜ਼ਾਦ ਨੇ 22 ਜੂਨ ਨੂੰ ਇਕ ਟੀ ਵੀ ਇੰਟਰਵਿਊ ਵਿੱਚ ਕਿਹਾ ਸੀ ਕਿ ਜੰਮੂ ਕਸ਼ਮੀਰ ਵਿੱਚ ਆਪਣੇ ਆਪਰੇਸ਼ਨ ਦੌਰਾਨ ਭਾਰਤੀ ਫੌਜ ਅੱਤਵਾਦੀਆਂ ਤੋਂ ਜ਼ਿਆਦਾ ਆਮ ਨਾਗਰਿਕਾਂ ਨੂੰ ਮਾਰ ਰਹੀ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਕਸ਼ਮੀਰ ਵਾਦੀ ਵਿੱਚ ਫੌਜ ਮਾਸੂਮ ਲੋਕਾਂ ਦੀ ਹੱਤਿਆ ਕਰ ਰਹੀ ਹੈ, ਜੋ ਿਠੀਕ ਨਹੀਂ ਹੈ। ਗੁਲਾਮ ਨਬੀ ਆਜ਼ਾਦ ਨੇ ਇਹ ਬਿਆਨ ਦੇ ਕੇ ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਤੋਂ ਨਫਰਤ ਨੂੰ ਬੜ੍ਹਾਵਾ ਦੇਣ ਵਿੱਚ ਮਦਦ ਮਿਲਦੀ ਹੈ।