ਗੁਰਮੇਹਰ ਕੌਰ ਨੇ ਕਿਹਾ: ਮੈਂ ‘ਤੁਹਾਡੇ’ ਸ਼ਹੀਦ ਦੀ ਧੀ ਨਹੀਂ

gurmehar kaur
ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਦੇ ਰਾਮਜਸ ਕਾਲਜ ਵਿੱਚ ਹੋਏ ਵਿਵਾਦ ਵਿੱਚ ਏ ਬੀ ਵੀ ਪੀ ਨੂੰ ਚੈਲਿੰਜ ਕਰ ਕੇ ਚਰਚਾ ਵਿੱਚ ਆਈ ਗੁਰਮੇਹਰ ਕੌਰ ਨੇ ਕਾਫ਼ੀ ਸਮੇਂ ਬਾਅਦ ਚੁੱਪੀ ਤੋੜੀ ਹੈ।
ਇਸ ਵਾਰੀ ਆਪਣੇ ਬਾਲਗ ਵਿੱਚ ਗੁਰਮੇਹਰ ਕੌਰ ਨੇ ਕਿਹਾ ਹੈ ਕਿ ਮੈਂ ‘ਤੁਹਾਡੇ ਸ਼ਹੀਦ’ ਦੀ ਬੇਟੀ ਨਹੀਂ ਹਾਂ। ਲੜਕੀਆਂ ਦੇ ਰਾਮਜਸ ਕਾਲਜ ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਬਲਾਗ ਲਿਖ ਕੇ ਆਪਣੀ ਗੱਲ ਸਾਰੇ ਲੋਕ ਦੇ ਸਾਹਮਣੇ ਰੱਖੀ ਹੈ। ਉਸ ਨੇ ‘ਆਈ ਐਮ’ ਸਿਰਲੇਖ ਨਾਲ ਲਿਖੇ ਆਪਣੇ ਬਲਾਗ ਵਿੱਚ ਕਿਹਾ ‘ਮੇਰੇ ਪਿਤਾ ਸ਼ਹੀਦ ਹਨ ਅਤੇ ਮੈਂ ਉਨ੍ਹਾਂ ਦੀ ਬੇਟੀ ਹਾਂ’। ਉਸ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਬਲਾਗ ਪੋਸਟ ਕੀਤਾ, ਜਿਸ ਦੇ 54 ਹਜ਼ਾਰ ਤੋਂ ਵੱਧ ਫੋਲੋਆਰ ਹਨ। ਗੁਰਮੇਹਰ ਨੇ ਕਿਹਾ ਕਿ ‘ਹੂ ਐਮ ਆਈ?’ ਇਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਮੈਂ ਕੁਝ ਹਫ਼ਤੇ ਪਹਿਲਾਂ ਤੱਕ ਬਿਨਾਂ ਕਿਸੇ ਸੰਕੋਚ ਜਾਂ ਚਿੰਤਾ ਨੂੰ ਦੇ ਸਕਦੀ ਸੀ, ਪਰ ਹੁਣ ਮੈਂ ਪੱਕੇ ਤੌਰ ਉੱਤੇ ਅਜਿਹਾ ਨਹੀਂ ਕਹਿ ਸਕਦੀ। ਉਸ ਨੇ ਲਿਖਿਆ ਕਿ ਮੈਂ ਸ਼ਹੀਦ ਦੀ ਬੇਟੀ ਹਾਂ, ਪਰ ਮੈਂ ‘ਤੁਹਾਡੇ’ ਸ਼ਹੀਦ ਦੀ ਬੇਟੀ ਨਹੀਂ ਹਾਂ।